ਚੰਡੀਗੜ੍ਹ 21 ਫਰਵਰੀ ,ਬੋਲੇ ਪੰਜਾਬ ਬਿਊਰੋ :
ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਕਰੀਬ 21 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਵਿੱਚ ਨੌਂ ਜ਼ਿਲ੍ਹਿਆਂ ਦੇ ਐਸ.ਐਸ.ਪੀ. ਇਹ ਸਾਰੇ ਅਧਿਕਾਰੀ ਆਈ.ਪੀ.ਐਸ. ਹਨ।
ਹੁਣ ਗੁਰਮੀਤ ਸਿੰਘ ਚੌਹਾਨ ਨੂੰ ਐਸਐਸਪੀ ਫ਼ਿਰੋਜ਼ਪੁਰ, ਅਖਿਲ ਚੌਧਰੀ ਨੂੰ ਐਸਐਸਪੀ ਮੁਕਤਸਰ ਸਾਹਿਬ, ਸੰਦੀਪ ਕੁਮਾਰ ਮਲਿਕ ਨੂੰ ਐਸਐਸਪੀ ਹੁਸ਼ਿਆਰਪੁਰ, ਅੰਕੁਰ ਗੁਪਤਾ ਨੂੰ ਐਸਐਸਪੀ ਲੁਧਿਆਣਾ, ਸ਼ੁਭਮ ਅਗਰਵਾਲ ਨੂੰ ਐਸਐਸਪੀ ਫਤਿਹਗੜ੍ਹ ਸਾਹਿਬ, ਮਨਿੰਦਰ ਸਿੰਘ ਨੂੰ ਐਸਐਸਪੀ ਦਿਹਾਤੀ ਅੰਮ੍ਰਿਤਸਰ, ਮੁਹੰਮਦ ਸਰਫਾਜ਼ ਨੂੰ ਐਸਐਸਪੀ ਬਰਨਾਲਾ ਤੇ ਜਯੋਤੀ ਯਾਦਵ ਨੂੰ ਐਸਐਸਪੀ ਖੰਨਾ ਲਗਾਇਆ ਗਿਆ ਹੈ।

