ਗਿਆਨੀ ਹਰਪ੍ਰੀਤ ਜੀ ਤੋਂ ਬਾਅਦ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘੁਬੀਰ ਸਿੰਘ ਤੇ ਸਵਾਲ ਚੁੱਕਣ ਲੱਗਾ ਅਕਾਲੀ ਦਲ

ਚੰਡੀਗੜ੍ਹ

ਚੰਡੀਗੜ 21 ਫਰਵਰੀ ,ਬੋਲੇ ਪੰਜਾਬ ਬਿਊਰੋ :

ਸੁਖਬੀਰ ਬਾਦਲ ਧੜੇ ਵਲੋਂ ਅੱਜ ਪੰਥ ਵਿਰੋਧੀ ਸਾਜਿਸ਼ ਨੂੰ ਅੱਗੇ ਤੋਰਦਿਆਂ ਦਿੱਲੀ ਤੋਂ ਬੁਲਾਏ ਬੁਲਾਰਿਆਂ ਜ਼ਰੀਏ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਤੇ ਉਂਗਲ ਚੁੱਕਣੀ ਸ਼ੁਰੂ ਕਰ ਦਿੱਤੀ ਗਈ ਹੈ। ਜਾਰੀ ਬਿਆਨ ਵਿੱਚ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ, ਅੱਜ ਇੱਕ ਧੜਾ ਆਪਣੀ ਪੰਥ ਅਤੇ ਕੌਮ ਵਿਰੁੱਧ ਵਿੱਢੀ ਸਾਜਿਸ਼ ਦੇ ਚਲਦੇ ਤਖ਼ਤ ਸਾਹਿਬਾਨਾਂ ਦੇ ਸਤਿਕਾਰਯੋਗ ਜੱਥੇਦਾਰਾਂ ਦੀ ਕਿਰਦਾਰਕੁਸ਼ੀ ਕਰ ਰਿਹਾ ਹੈ, ਓਹਨਾ ਕਿਹਾ ਕਿ, ਅੱਜ ਪਰਮਜੀਤ ਸਿੰਘ ਸਰਨਾ ਨੇ ਗਿਆਨੀ ਰਘੁਬੀਰ ਸਿੰਘ ਜੀ ਦੀ ਫੇਸਬੁੱਕ ਪੋਸਟ ਤੇ ਇਹ ਸਵਾਲ ਚੁੱਕ ਕੇ, ਕਿ ਗਿਆਨੀ ਹਰਪ੍ਰੀਤ ਸਿੰਘ ਜੀ ਹੱਕ ਵਿੱਚ ਜਾਰੀ ਪੋਸਟ ਕਿਸੇ ਹੋਰ ਵਿਅਕਤੀ ਤੋਂ ਤਿਆਰ ਕਰਵਾਈ ਗਈ ਸੀ, ਇਹੋ ਜਿਹੇ ਦੋਸ਼ ਸਿੰਘ ਸਾਹਿਬ ਤੇ ਲਗਾਉਣਾ, ਆਪਣੇ ਆਪ ਵਿੱਚ ਵੱਡੀ ਸਾਜਿਸ਼ ਹੈ ਇਸ ਤੋਂ ਵੱਡੀ ਸਾਜ਼ਿਸ਼ ਕੋਈ ਹੋਰ ਹੋ ਨਹੀਂ ਸਕਦੀ। ਇਸ ਤੋਂ ਇਹ ਸਪਸ਼ਟ ਹੈ ਕਿ ਇਸ ਵਿਅਕਤੀ ਵਿਸ਼ੇਸ਼ ਦੇ ਉਸਾਰੇ ਧੜੇ ਦੇ ਆਗੂਆਂ ਵਿੱਚ ਸਿੰਘ ਸਾਹਿਬਾਨਾਂ ਦਾ ਸਤਿਕਾਰ ਕਦੇ ਨਹੀਂ ਰਿਹਾ ਅਤੇ ਇਹ ਲੋਕ ਹਮੇਸ਼ਾ ਤਖ਼ਤ ਅਤੇ ਤਖ਼ਤ ਤੇ ਬੈਠੇ ਸਿੰਘ ਸਾਹਿਬਾਨਾਂ ਨੂੰ ਨੀਵਾਂ ਦਿਖਾਉਂਦੇ ਆਏ ਹਨ।

ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅੱਜ ਸੁਖਬੀਰ ਧੜਾ ਪਰਮਜੀਤ ਸਿੰਘ ਸਰਨਾ ਤੋਂ ਇਲਜਾਮ ਲਗਵਾ ਰਿਹਾ ਹੈ, ਜਿਹਨਾਂ ਦੀ ਦੋਸਤੀ ਚੌਰਾਸੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਸੱਜਣ ਕੁਮਾਰ ਅਤੇ ਟਾਈਟਲਰ ਵਰਗਿਆਂ ਨਾਲ ਰਹੀ ਹੈ। ਆਪਣੀ ਦੋਸਤੀ ਨੂੰ ਪਗਾਉਣ ਲਈ ਪਰਮਜੀਤ ਸਿੰਘ ਸਰਨਾ ਨੇ ਨਾ ਸਿਰਫ ਸੱਜਣ ਕੁਮਾਰ ਨੂੰ ਸਿਰੋਪਾਓ ਦਿੱਤਾ ਸਗੋ ਇਸ ਗੱਲ ਨੂੰ ਖੁਸ਼ੀ ਭਰੇ ਮਨ ਨਾਲ ਕਬੂਲ ਤੱਕ ਕੀਤਾ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।