ਖੜ੍ਹੇ ਟਰੱਕ ਨਾਲ ਕਰੂਜ਼ਰ ਗੱਡੀ ਟਕਰਾਈ, ਔਰਤ ਸਮੇਤ ਚਾਰ ਸ਼ਰਧਾਲੂਆਂ ਦੀ ਮੌਤ

ਨੈਸ਼ਨਲ

ਵਾਰਾਨਸੀ, 21 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਮਿਰਜ਼ਾਮੁਰਾਦ ਖੇਤਰ ਦੇ ਰੂਪਾਪੁਰ ਪਿੰਡ ਦੇ ਨੇਸ਼ਨਲ ਹਾਈਵੇ ‘ਤੇ ਅੱਜ ਸ਼ੁੱਕਰਵਾਰ ਸਵੇਰੇ ਖੜ੍ਹੇ ਟਰੱਕ ਨਾਲ ਇੱਕ ਕਰੂਜ਼ਰ ਗੱਡੀ ਟਕਰਾ ਗਈ। ਹਾਦਸੇ ਵਿੱਚ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਰੂਜ਼ਰ ਦੀ ਰਫਤਾਰ ਇਨੀ ਤੇਜ਼ ਸੀ ਕਿ ਇੱਕ ਔਰਤ ਦਾ ਸਿਰ ਧੜ ਤੋਂ ਅਲੱਗ ਹੋ ਗਿਆ।
ਜਾਣਕਾਰੀ ਮੁਤਾਬਕ ਸ਼ਰਧਾਲੂਆਂ ਨਾਲ ਭਰੀ ਇੱਕ ਕਰੂਜ਼ਰ ਗੱਡੀ ਵਾਰਾਣਸੀ ਤੋਂ ਪ੍ਰਯਾਗਰਾਜ ਮਹਾਕੁੰਭ ਇਸਨਾਨ ਲਈ ਜਾ ਰਹੀ ਸੀ। ਇਸ ਦੌਰਾਨ, ਰੂਪਾਪੁਰ ਸਥਿਤ ਨੈਸ਼ਨਲ ਹਾਈਵੇ ‘ਤੇ ਖੜ੍ਹੇ ਟਰੱਕ ਨਾਲ ਕਰੂਜ਼ਰ ਪਿੱਛੋਂ ਜਾ ਟਕਰਾਈ। ਹਾਦਸੇ ਵਿੱਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਸਥਾਨਕ ਲੋਕਾਂ ਦੀ ਸੂਚਨਾ ਮਿਲਣ ‘ਤੇ ਮਿਰਜ਼ਾਮੁਰਾਦ ਪੁਲਿਸ ਮੌਕੇ ‘ਤੇ ਪੁੱਜੀ ਅਤੇ ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਟ੍ਰਾਮਾ ਸੈਂਟਰ ਭੇਜ ਦਿੱਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।