ਐਕਟਿਵਾ ਨੂੰ ਕਾਰ ਨੇ ਟੱਕਰ ਮਾਰੀ, ਨੂੰਹ ਤੇ ਸਹੁਰੇ ਦੀ ਮੌਤ

ਪੰਜਾਬ

ਅੰਮ੍ਰਿਤਸਰ, 21 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਬੀਤੀ ਰਾਤ ਵੱਲਾ-ਵੇਰਕਾ ਰੋਡ ਤੇ ਐਕਟਿਵਾ ਨੂੰ ਕਾਰ ਨੇ ਟੱਕਰ ਮਾਰ ਦਿੱਤੀ।ਇਸ ਦੌਰਾਨ ਐਕਟਿਵਾ ਤੇ ਸਵਾਰ ਨੂੰਹ ਤੇ ਸਹੁਰੇ ਦੀ ਮੌਤ ਹੋ ਗਈ। ਹਾਦਸੇ ਮਗਰੋਂ ਚਾਲਕ ਕਾਰ ਛੱਡ ਕੇ ਭੱਜ ਗਿਆ। ਸੂਚਨਾ ਮਿਲਣ ਤੇ ਵੱਲਾ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਗ੍ਰੀਨ ਫੀਲਡ ਮਜੀਠਾ ਰੋਡ ਦੇ ਵਸਨੀਕ ਵਿਨੋਦ ਕੁਮਾਰ (69) ਪੁੱਤਰ ਦੀਨਾਨਾਥ ਅਤੇ ਸੋਨੀਆ ਅਰੋੜਾ (47) ਪਤਨੀ ਵਰੁਣ ਅਰੋੜਾ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਵਰੁਣ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੀ ਸੱਤਿਅਮ ਸਟੂਡੀਓ ਦੇ ਨਾਂ ਨਾਲ ਇਕ ਦੁਕਾਨ ਹੈ ਅਤੇ ਵਿਆਹ ਸਮਾਗਮਾਂ ’ਚ ਵੀਡੀਓ ਸ਼ੂਟ ਕਰਨ ਦਾ ਕੰਮ ਕਰਦਾ ਹੈ। ਵੱਲਾ ਨੇੜੇ ਇਕ ਰਿਜੋਰਟ ’ਚ ਵਿਆਹ ਦਾ ਸ਼ੂਟ ਚੱਲ ਰਿਹਾ ਸੀ। ਇੱਥੇ ਬੁੱਧਵਾਰ ਰਾਤ ਨੂੰ ਮੇਰੇ ਪਿਤਾ ਵਿਨੋਦ ਕੁਮਾਰ ਤੇ ਮੇਰੀ ਪਤਨੀ ਸੋਨੀਆ ਅਰੋੜਾ ਕੰਮ ਚੈੱਕ ਕਰਨ ਲਈ ਸਕੂਟਰੀ (ਤੇ ਰਿਜੋਰਟ ਗਏ ਸਨ। ਰਾਤ ਕਰੀਬ 12.15 ਵਜੇ ਜਦੋਂ ਉਹ ਕੰਮ ਤੋਂ ਵਾਪਸ ਆ ਰਹੇ ਸੀ ਤਾਂ ਉਨ੍ਹਾਂ ਆਪਣੀ ਸਕੂਟਰੀ ਤੇ ਯੂ-ਟਰਨ ਲਿਆ ਅਤੇ ਵੇਰਕਾ ਵੱਲ ਜਾ ਰਹੇ ਸੀ ਤਾਂ ਪਿੱਛੋਂ ਆ ਰਹੀ ਇਕ ਕਾਰ ਚਾਲਕ ਨੇ ਉਨ੍ਹਾਂ ਨੂੰ ਤੇਜ਼ ਰਫ਼ਤਾਰ ਨਾਲ ਟੱਕਰ ਮਾਰ ਦਿੱਤੀ, ਜਿਸ ’ਚ ਉਨ੍ਹਾਂ ਦੀ ਪਤਨੀ ਸੋਨੀਆ ਅਰੋੜਾ ਤੇ ਪਿਤਾ ਵਿਨੋਦ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਚਾਲਕ ਕਾਰ ਮੌਕੇ ਤੇ ਛੱਡ ਕੇ ਫ਼ਰਾਰ ਹੋ ਗਿਆ। ਮੌਕੇ ਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਥਾਣਾ ਵੱਲਾ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸੂਚਨਾ ਮਿਲਣ ਤੇ ਥਾਣਾ ਵੱਲਾ ਤੋਂ ਏਐੱਸਆਈ ਸਤਪਾਲ ਸਿੰਘ ਮੌਕੇ ਤੇ ਪਹੁੰਚੇ ਅਤੇ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਵਰੁਣ ਅਰੋੜਾ ਦੇ ਬਿਆਨ ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।