ਗੁਰਦਾਸਪੁਰ, 21 ਫਰਵਰੀ,ਬੋਲੇ ਪੰਜਾਬ ਬਿਊਰੋ :
ਜਿਲ੍ਹਾ ਗੁਰਦਾਸਪੁਰ ਵਿੱਚ ਦੇਰ ਸ਼ਾਮ ਬਹਲੋਂ ਵਾਲੀ ਗਲੀ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ ਸ਼ਹਿਰ ਵਿੱਚ ਬਲੈਕਆਉਟ ਹੋ ਗਿਆ, ਜਦਕਿ ਕੁਝ ਘਰਾਂ ਦੇ ਬਿਜਲੀ ਉਪਕਰਣ ਸੜ ਗਏ ਅਤੇ ਬਿਜਲੀ ਦੀਆਂ ਤਾਰਾਂ ਤੱਕ ਨੁਕਸਾਨ ਪਹੁੰਚਿਆ।
ਮੁਹੱਲੇ ਦੇ ਨਿਵਾਸੀ ਪੰਨਾ ਲਾਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਘਰ ਵਿੱਚ ਬੈਠਾ ਹੋਇਆ ਸੀ। ਬਾਰਿਸ਼ ਦੇ ਚਲਦੇ ਉਹ ਸਭ ਇੱਕੋ ਕਮਰੇ ਵਿੱਚ ਸਨ। ਇਸ ਦੌਰਾਨ ਅਚਾਨਕ ਆਸਮਾਨੀ ਬਿਜਲੀ ਕੜਕੀ ਅਤੇ ਸਭ ਡਰ ਗਏ। ਜਦੋਂ ਉਹ ਘਰ ਦੇ ਦੂਜੇ ਕਮਰੇ ਵਿੱਚ ਵੇਖਣ ਗਏ ਤਾਂ ਪਤਾ ਲੱਗਿਆ ਕਿ ਉਥੇ ਲੱਗੀ ਐਲ.ਸੀ.ਡੀ. ਪੂਰੀ ਤਰ੍ਹਾਂ ਸੜ ਚੁੱਕੀ ਸੀ। ਘਰ ਵਿੱਚ ਲੱਗਿਆ ਇਨਵਰਟਰ ਵੀ ਸੜ ਗਿਆ ਸੀ। ਬਿਜਲੀ ਸਪਲਾਈ ਦੀਆਂ ਤਾਰਾਂ ਵੀ ਸੜ ਗਈਆਂ। ਪੰਨਾ ਲਾਲ ਨੇ ਦੱਸਿਆ ਕਿ ਮੁਹੱਲੇ ਦੇ ਹੋਰ ਘਰਾਂ ਵਿੱਚ ਵੀ ਆਸਮਾਨੀ ਬਿਜਲੀ ਕਰਕੇ ਭਾਰੀ ਨੁਕਸਾਨ ਹੋਇਆ ਹੈ।
