ਸ਼੍ਰੋਮਣੀ ਕਮੇਟੀ ਦੀ ਹੰਗਾਮੀ ਬੈਠਕ ਅੱਜ, ਧਾਮੀ ਦੇ ਅਸਤੀਫ਼ੇ ’ਤੇ ਹੋਵੇਗੀ ਚਰਚਾ

ਪੰਜਾਬ

ਅੰਮ੍ਰਿਤਸਰ, 21 ਫਰਵਰੀ,ਬੋਲੇ ਪੰਜਾਬ ਬਿਊਰੋ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਅੱਜ ਦੁਪਹਿਰ 12 ਵਜੇ ਹੰਗਾਮੀ ਇਕੱਤਰਤਾ ਕਰੇਗੀ। ਇਹ ਬੈਠਕ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਵੇਗੀ, ਜਿਸ ਵਿੱਚ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਦਿੱਤੇ ਅਚਾਨਕ ਅਸਤੀਫ਼ੇ ’ਤੇ ਗੰਭੀਰ ਵਿਚਾਰਚਾਰਾ ਹੋਣ ਦੀ ਉਮੀਦ ਹੈ।
ਯਾਦ ਰਹੇ ਕਿ ਐਡਵੋਕੇਟ ਧਾਮੀ ਨੇ 17 ਫਰਵਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ 72 ਘੰਟਿਆਂ ਦੇ ਨੋਟਿਸ ’ਤੇ ਇਹ ਹੰਗਾਮੀ ਬੈਠਕ ਬੁਲਾਈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਮੈਂਬਰ, ਅਕਾਲੀ ਆਗੂ ਅਤੇ ਪੰਥਕ ਜਥੇਬੰਦੀਆਂ ਵਲੋਂ ਉਨ੍ਹਾਂ ਨੂੰ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ।
ਹਾਲਾਂਕਿ, ਧਾਮੀ ਆਪਣੇ ਫੈਸਲੇ ’ਤੇ ਅੱਜ ਤੱਕ ਡਟੇ ਹੋਏ ਹਨ। ਹੁਣ ਵੇਖਣ ਯੋਗ ਹੋਵੇਗਾ ਕਿ ਇਸ ਹੰਗਾਮੀ ਬੈਠਕ ਤੋਂ ਕੀ ਕੋਈ ਨਵਾਂ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਜਾਂ ਨਹੀਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।