ਐੱਸ.ਏ.ਐੱਸ. ਨਗਰ 21 ਫਰਵਰੀ ,ਬੋਲੇ ਪੰਜਾਬ ਬਿਊਰੋ :
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲ੍ਹਾ ਚੋਣ ਅਫਸਰ ਵਿਰਾਜ ਐਸ ਤਿੜਕੇ ਵੱਲੋਂ ਅੱਜ ਜ਼ਿਲ੍ਹੇ ਦੀ ਸਮੂਹ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਪੋਲਿੰਗ ਸਟੇਸ਼ਨ ਤੇ ਬੀ.ਐਲ.ਏ (ਬੂਥ ਲੈਵਲ.ਏਜੰਟ) ਲਗਾਏ ਜਾਣੇ ਹਨ। ਇਸ ਸਬੰਧੀ ਹਰੇਕ ਪਾਰਟੀ ਨੂੰ ਬੇਨਤੀ ਕੀਤੀ ਗਈ ਕਿ ਪ੍ਰੋਫਾਰਮਾ ਬੀ.ਐਲ.ਏ—1 ਅਤੇ 2 ਭਰਕੇ ਮਿਤੀ 24/02/2025 ਤੱਕ ਇਸ ਦਫ਼ਤਰ ਨੂੰ ਭੇਜੇ ਜਾਣ। ਬੀ.ਐਲ.ਏ. -1 ਸਬੰਧੀ ਪ੍ਰੋਫਾਰਮਾ ਪਾਰਟੀ ਦੇ ਪ੍ਰਧਾਨ/ਸੈਕਟਰੀ ਵੱਲੋਂ ਭਰਿਆ ਜਾਣਾ ਹੈ। ਇਸ ਪ੍ਰੋਫਾਰਮੇ ਵਿੱਚ ਪ੍ਰਧਾਨ/ਸੈਕਟਰੀ, ਜ਼ਿਲ੍ਹਾ/ਹਲਕਾ ਪੱਧਰ ਤੇ ਬੀ.ਐਲ.ਏ ਨਿਯੁੱਕਤ ਕਰਨ ਲਈ ਅਧਿਕਾਰਿਤ ਵਿਅਕਤੀ ਦੀ ਨਿਯੁਕਤ ਕਰੇਗਾ। ਬੀ.ਐਲ.ਏ-1 ਪ੍ਰੋਫਾਰਮੇ ਵਿੱਚ ਨਿਯੁਕਤ ਕੀਤੇ ਗਏ ਅਧਿਕਾਰਿਤ ਵਿਅਕਤੀ ਵੱਲੋਂ ਬੀ.ਐਲ.ਏ-2 ਪ੍ਰੋਫਾਰਮਾ ਭਰਕੇ ਦਿੱਤਾ ਜਾਵੇਗਾ। ਜਿਸ ਵਿੱਚ ਉਹ ਬੂਥ ਲੈਵਲ ਤੇ ਬੀ.ਐਲ.ਏ ਦੀ ਨਿਯੁੱਕਤੀ ਕਰੇਗਾ। ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫਾਰਮਾਂ ਬਾਰੇ ਵੀ ਦੱਸਿਆ ਗਿਆ ਕਿ ਫਾਰਮ ਨੰ.6 ਨਵੀਂ ਵੋਟ ਲਈ, ਫਾਰਮ ਨੰ.7 ਵੋਟ ਕੱਟਣ ਲਈ, ਫਾਰਮ ਨੰ.8 ਦਰੁਸਤੀ/ਸ਼ਿਫਟਿੰਗ/ਦਿਵਿਆਂਗ ਮਾਰਕਿੰਗ/ਡੁਪਲੀਕੇਟ ਵੋਟਰਾਂ ਲਈ ਆਨਲਾਈਨ ਭਾਰਤ ਚੋਣ ਕਮਿਸ਼ਨ ਦੇ ਪੋਰਟਲ https://voters.eci.gov.in ਅਤੇ Voter help line app ਤੇ ਭਰਿਆ ਜਾਵੇ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਮੀਟਿੰਗ ਵਿੱਚ ਸ੍ਰੀ ਬਹਾਦਰ ਸਿੰਘ ਚਹਿਲ, ਆਮ ਆਦਮੀ ਪਾਰਟੀ, ਸ਼੍ਰੀ ਅਨਿਲ ਕੁਮਾਰ ਭਾਰਤੀ ਜਨਤਾ ਪਾਰਟੀ, ਸ਼੍ਰੀ ਰਾਧੇ ਸ਼ਾਮ, ਭਾਰਤੀ ਜਨਤਾ ਪਾਰਟੀ ਸ਼੍ਰੀ ਹਰਕੇਸ਼ ਚੰਦ ਸ਼ਰਮਾ, ਕਾਂਗਰਸ ਪਾਰਟੀ, ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ, ਸ੍ਰੀ ਸੰਜੇ ਕੁਮਾਰ, ਚੋਣ ਤਹਿਸੀਲਦਾਰ, ਸ੍ਰੀ ਸੁਰਿੰਦਰ ਕੁਮਾਰ, ਚੋਣ ਕਾਨੂੰਗੋ, ਡੇਰਾ ਬੱਸੀ, ਸ਼੍ਰੀ ਜਗਤਾਰ ਸਿੰਘ ਜੁਨੀਅਰ ਸਹਾਇਕ ਮੀਟਿੰਗ ਹਾਜ਼ਰ ਹੋਏ।