ਮਹਿਲਾ ਨੇਤ੍ਰਿਤਵ ਲਈ ਇੱਕ ਇਤਿਹਾਸਕ ਪੜਾਅ: ਜੈ ਇੰਦਰ ਕੌਰ ਵਲੋਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਵਧਾਈ

ਚੰਡੀਗੜ੍ਹ

ਚੰਡੀਗੜ੍ਹ, 20 ਫਰਵਰੀ ,ਬੋਲੇ ਪੰਜਾਬ ਬਿਊਰੋ :

ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਸ਼੍ਰੀਮਤੀ ਰੇਖਾ ਗੁਪਤਾ ਜੀ ਨੂੰ ਦਿੱਲੀ ਦੀ ਮੁੱਖ ਮੰਤਰੀ ਵਜੋਂ ਸ਼ਪਥ ਲੈਣ ‘ਤੇ ਦਿਲੀ ਵਧਾਈ ਦਿੱਤੀ। ਇਸ ਨੂੰ ਇੱਕ ਇਤਿਹਾਸਕ ਅਤੇ ਗੌਰਵਮਈ ਪਲ ਕਰਾਰ ਦਿੰਦਿਆਂ, ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਨੂੰ ਇੱਕ ਦੂਰਦਰਸ਼ੀ ਅਤੇ ਪ੍ਰਬਲ ਨੇਤਾ ਦਿੱਤਾ ਹੈ, ਜੋ ਦਿੱਲੀ ਨੂੰ ਵਿਕਾਸ ਅਤੇ ਖੁਸ਼ਹਾਲੀ ਵੱਲ ਲੈ ਕੇ ਜਾਣਗੇ।

“ਰੇਖਾ ਗੁਪਤਾ ਜੀ ਦਾ ਵਿਦਿਆਰਥੀ ਨੇਤ੍ਰਿਤਵ ਤੋਂ ਮੁੱਖ ਮੰਤਰੀ ਬਣਨ ਤਕ ਦਾ ਸਫਰ ਵਾਕਈ ਪ੍ਰੇਰਣਾਦਾਇਕ ਹੈ, ਖਾਸ ਤੌਰ ‘ਤੇ ਦੇਸ਼ ਭਰ ਦੀਆਂ ਮਹਿਲਾਵਾਂ ਲਈ। ਉਨ੍ਹਾਂ ਦੀ ਸੇਵਾ ਪ੍ਰਤੀ ਸਮਰਪਣ ਭਾਵਨਾ, ਕਠਿੰਨ ਮਿਹਨਤ ਅਤੇ ਜਨਹਿਤ ਲਈ ਉਨ੍ਹਾਂ ਦੀ ਵਚਨਬੱਧਤਾ ਸ਼ਲਾਘਾਯੋਗ ਹੈ। ਮੈਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੇ ਨੇਤ੍ਰਿਤਵ ਹੇਠ, ਦਿੱਲੀ ਬੇਮਿਸਾਲ ਵਿਕਾਸ ਦੇ ਨਵੇਂ ਅਧਿਆਇ ਲਿਖੇਗੀ,” ਜੈ ਇੰਦਰ ਕੌਰ ਨੇ ਕਿਹਾ।

ਉਨ੍ਹਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਭਾਜਪਾ ਨੇਤ੍ਰਿਤਵ ਦਾ ਦਿਲੋਂ ਧੰਨਵਾਦ ਕੀਤਾ, ਜੋ ਔਰਤਾਂ ਦੇ ਸਸ਼ਕਤੀਕਰਨ ਲਈ ਨਿਰੰਤਰ ਵਚਨਬੱਧ ਹਨ ਅਤੇ ਉਨ੍ਹਾਂ ਨੂੰ ਰਾਜਨੀਤੀ ਅਤੇ ਪ੍ਰਸ਼ਾਸਨ ਵਿੱਚ ਅੱਗੇ ਆਉਣ ਦੇ ਮੌਕੇ ਪ੍ਰਦਾਨ ਕਰ ਰਹੇ ਹਨ।

“ਇਹ ਪਲ ਭਾਜਪਾ ਦੇ ‘ਨਾਰੀ ਸ਼ਕਤੀ’ ਦੇ ਦਰਸ਼ਨ ਦੀ ਪੁਸ਼ਟੀ ਕਰਦਾ ਹੈ। ਦਿੱਲੀ ਦੇ ਭਵਿੱਖ ਨੂੰ ਇੱਕ ਮਜ਼ਬੂਤ ਅਤੇ ਯੋਗ ਮਹਿਲਾ ਨੇਤਾ ਦੇ ਹਵਾਲੇ ਕਰਕੇ, ਸਾਡੇ ਪਾਰਟੀ ਨੇ ਦੁਬਾਰਾ ਇਹ ਸਾਬਤ ਕਰ ਦਿੱਤਾ ਹੈ ਕਿ ਅਸੀਂ ਮਹਿਲਾ ਨੇਤ੍ਰਿਤਵ ਅਤੇ ਵਿਕਾਸ ਨੂੰ ਉੱਚ ਤਰਜੀਹ ਦਿੰਦੇ ਹਾਂ। ਰੇਖਾ ਗੁਪਤਾ ਜੀ ਦੀ ਅਗਵਾਈ ਸਿਰਫ ਚੰਗੇ ਪ੍ਰਸ਼ਾਸਨ ਅਤੇ ਤਰੱਕੀ ਹੀ ਨਹੀਂ ਲਿਆਏਗੀ, ਸਗੋਂ ਹਜ਼ਾਰਾਂ ਮਹਿਲਾਵਾਂ ਨੂੰ ਪ੍ਰੇਰਿਤ ਕਰੇਗੀ ਕਿ ਉਹ ਅੱਗੇ ਵਧਣ ਅਤੇ ਦੇਸ਼ ਦੇ ਭਵਿੱਖ ਨੂੰ ਸੰਵਾਰਨ ਵਿੱਚ ਭਾਗੀਦਾਰ ਬਣਨ,” ਉਨ੍ਹਾਂ ਨੇ ਅੱਗੇ ਕਿਹਾ।

ਜੈ ਇੰਦਰ ਕੌਰ ਨੇ ਅੱਗੇ ਕਿਹਾ, “ਅੱਜ ਸਾਡੇ ਸਭ ਲਈ ਇੱਕ ਇਤਿਹਾਸਕ ਅਤੇ ਮਾਣਯੋਗ ਪਲ ਹੈ, ਜਦ ਭਾਜਪਾ ਨੇ ਦਿੱਲੀ ਨੂੰ ਆਪਣੀ ਮੁੱਖ ਮੰਤਰੀ, ਸ਼੍ਰੀਮਤੀ ਰੇਖਾ ਗੁਪਤਾ ਜੀ ਦਿੱਤੀ ਹੈ। ਇਹ ਭਾਜਪਾ ਦੀ ਇਸ ਵਚਨਬੱਧਤਾ ਦਾ ਸਬੂਤ ਹੈ ਕਿ ਪਾਰਟੀ ਚਾਹੁੰਦੀ ਹੈ ਕਿ ਮਹਿਲਾਵਾਂ ਦੇਸ਼ ਦੀ ਨਿਰਮਾਣ ਪ੍ਰਕਿਰਿਆ ਵਿੱਚ ਕੇਂਦਰੀ ਭੂਮਿਕਾ ਨਿਭਾਉਣ।”

ਉਨ੍ਹਾਂ ਨੇ ਦੇਸ਼ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਰੇਖਾ ਗੁਪਤਾ ਜੀ ਦੀ ਯਾਤਰਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਰਾਜਨੀਤੀ ਤੇ ਪ੍ਰਸ਼ਾਸਨ ਵਿੱਚ ਸਰਗਰਮ ਭਾਗੀਦਾਰੀ ਨਿਭਾਉਣੀ ਚਾਹੀਦੀ ਹੈ। ਨਵੀਂ ਮੁੱਖ ਮੰਤਰੀ ਦੇ ਨੇਤ੍ਰਿਤਵ ‘ਤੇ ਭਰੋਸਾ ਜਤਾਉਂਦੇ ਹੋਏ, ਉਨ੍ਹਾਂ ਨੇ ਕਿਹਾ ਕਿ ਦਿੱਲੀ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰੇਗੀ, ਜਿਸ ਵਿੱਚ ਬਿਹਤਰ ਬੁਨਿਆਦੀ ਢਾਂਚਾ, ਸੁਰੱਖਿਆ ਅਤੇ ਸਮਾਜ ਦੇ ਹਰ ਵਰਗ ਲਈ ਨਵੀਆਂ ਸੰਭਾਵਨਾਵਾਂ ਸ਼ਾਮਲ ਹੋਣਗੀਆਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।