ਮੋਗਾ ਦੇ ਪਿੰਡ ਕਪੂਰੇ ’ਚ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ

ਪੰਜਾਬ


ਮੋਗਾ, 20 ਫ਼ਰਵਰੀ,ਬੋਲੇ ਪੰਜਾਬ ਬਿਊਰੋ ;
ਮੋਗਾ ਦੇ ਪਿੰਡ ਕਪੂਰੇ ’ਚ ਬੀਤੀ ਰਾਤ ਸਵਿਫ਼ਟ ਕਾਰ ’ਚ ਆਏ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ। ਇਸ ਹਮਲੇ ’ਚ 30 ਸਾਲਾ ਰਾਜ ਕੁਮਾਰ ਉਰਫ਼ ਬਿੱਟੂ ਦੀ ਮੌਤ ਹੋ ਗਈ, ਜਦਕਿ ਹਰਮਨਦੀਪ ਕੌਰ ਗੋਲੀ ਲੱਗਣ ਨਾਲ ਜ਼ਖ਼ਮੀ ਹੋਈ, ਜਿਸ ਦਾ ਇਲਾਜ ਮੋਗਾ ਦੇ ਸਰਕਾਰੀ ਹਸਪਤਾਲ ’ਚ ਜਾਰੀ ਹੈ।
ਜ਼ਖ਼ਮੀ ਹਰਮਨਦੀਪ ਨੇ ਦੱਸਿਆ ਕਿ ਦੋ ਅਣਜਾਣ ਨੌਜਵਾਨ ਘਰ ਆਏ ਅਤੇ ਉਸ ਦੇ ਪਤੀ ਬਾਰੇ ਪੁੱਛਣ ਲੱਗੇ। ਜਦ ਉਸ ਨੇ ਘਰ ਨਾ ਹੋਣ ਦੀ ਗੱਲ ਦੱਸੀ, ਤਾਂ ਉਨ੍ਹਾਂ ਨੇ ਅਚਾਨਕ ਰਿਵਾਲਵਰ ਕੱਢ ਕੇ ਗੋਲੀਆਂ ਚਲਾ ਦਿੱਤੀਆਂ।
ਡੀਐਸਪੀ ਲਵਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਘਟਨਾ ਸਥਾਨ ’ਤੇ 6 ਜ਼ਿੰਦਾ ਕਾਰਤੂਸ ਮਿਲੇ ਹਨ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।