ਦਿੱਲੀ ‘ਚ ਭ੍ਰਿਸ਼ਟਾਚਾਰੀਆਂ ਨੂੰ ਇੱਕ-ਇੱਕ ਰੁਪਏ ਦਾ ਹਿਸਾਬ ਦੇਣਾ ਪਵੇਗਾ : ਰੇਖਾ ਗੁਪਤਾ

ਨੈਸ਼ਨਲ

ਨਵੀਂ ਦਿੱਲੀ, 20 ਫਰਵਰੀ,ਬੋਲੇ ਪੰਜਾਬ ਬਿਊਰੋ :
ਰੇਖਾ ਗੁਪਤਾ ਅੱਜ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।ਉਨ੍ਹਾਂ ਨੇ ਅੱਜ ਆਪਣੇ ਸੰਦੇਸ਼ ਵਿੱਚ ਬਦਲਾਅ ਦੀ ਨਵੀਂ ਲਹਿਰ ਦਾ ਸੰਕੇਤ ਦਿੱਤਾ। ਉਨ੍ਹਾਂ ਕਿਹਾ, “ਇਹ ਸਿਰਫ਼ ਮੇਰੀ ਜਿੱਤ ਨਹੀਂ, ਇਹ ਹਰ ਔਰਤ ਲਈ ਇੱਕ ਨਵਾਂ ਸਪਨਾ ਹੈ।”
ਰੇਖਾ ਗੁਪਤਾ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ “ਜੇਕਰ ਮੈਂ ਮੁੱਖ ਮੰਤਰੀ ਬਣ ਸਕਦੀ ਹਾਂ, ਤਾਂ ਇਸ ਦਾ ਮਤਲਬ ਹੈ ਕਿ ਹਰ ਔਰਤ ਲਈ ਰਾਹ ਖੁੱਲ੍ਹ ਚੁੱਕਾ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੁਣ ਹਿਸਾਬ-ਕਿਤਾਬ ਸਖ਼ਤ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਰਿਹਾ, ਉਸ ਨੂੰ ਇੱਕ-ਇੱਕ ਰੁਪਏ ਦਾ ਹਿਸਾਬ ਦੇਣਾ ਪਵੇਗਾ।”
ਉਨ੍ਹਾਂ ਦੇ ਬਿਆਨ ਨੇ ਦਿੱਲੀ ਦੀ ਰਾਜਨੀਤੀ ’ਚ ਨਵਾਂ ਜੋਸ਼ ਭਰ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੀ ਅਗਵਾਈ ’ਚ ਦਿੱਲੀ ਕਿਹੜੇ ਨਵੇਂ ਰਾਹ ਤੇ ਤੁਰਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।