ਟੁੱਟਣੋ ਬਚਾ ਰਿਸ਼ਤੇ

ਸਾਹਿਤ ਪੰਜਾਬ

ਸੁੰਗੜ ਗਿਆ ਜੀ ਪਰਿਵਾਰ ਅੱਜਕੱਲ
ਬਸ ਰਹਿ ਗਏ ਨੇ ਗਿਣਤੀ ਦੇ ਰਿਸ਼ਤੇ।

ਪਦਾਰਥਾਂ ਚ ਗਰਕੀ ਹੈ ਕੁਲ ਲੁਕਾਈ
ਧਾਹਾਂ ਮਾਰ ਸਹਿਕਦੇ ਨੇ ਕੁਝ ਰਿਸ਼ਤੇ।

ਗਰੀਬ ਨੂੰ ਸਕੇ ਵੀ ਭੁੱਲ ਜਾਵਣ ਜੀ
ਅਮੀਰਾਂ ਨਾਲ ਦੂਰੋਂ ਵੀ ਨਿਭਣ ਰਿਸ਼ਤੇ।

ਆਪਣੇ ਹੀ ਖੂਨ ਦੇ ਬਣ ਜਾਣ ਪਿਆਸੇ
ਜਾਂਦੇ ਜਦੋਂ ਨੇ ਜੀ ਇਹ ਤਿੜਕ ਰਿਸ਼ਤੇ।

ਮੁੱਹਬਤ ਸਕੂਨ ਵਹਿ ਜਾਣ ਨਫ਼ਰਤ ਸੰਗ
ਸੂਲੀ ਚੜ ਜਾਣ ਜੀ ਪੱਵਿਤਰ ਰਿਸ਼ਤੇ।

ਛੋਟੀ ਜਿਹੀ ਮੁਸਾਫ਼ਰ ਇਹ ਜਿੰਦਗੀ
ਹੱਸ ਖੇਡ ਕੱਟ ਭਾਈ ਨਾ ਤੋੜ ਰਿਸ਼ਤੇ।

ਖਾਲੀ ਹੱਥ ਆਇਆ ਸੀ ਪ੍ਰਾਣੀ ਤੂੰ
ਤੁਰ ਜਾਣਾ ਜਿੰਦਗੀ ਨਾਲ ਨਿਭਾ ਰਿਸ਼ਤੇ।

ਪਿਆਰ, ਮੁਹੱਬਤ ਤੇ ਜਸ ਖੱਟਲਾ” ਗਰੇਵਾਲ”
ਆਪੋ ਧਾਪ ਚੋਂ ਨਿਕਲ ਟੁੱਟਣੋ ਬਚਾ ਰਿਸ਼ਤੇ।

ਡਾ ਜਸਵੀਰ ਸਿੰਘ ਗਰੇਵਾਲ
ਸੰਸਥਾਪਕ
ਪੰਜਾਬੀ ਚੇਤਨਾ ਸੱਥ
ਬਸੰਤ ਨਗਰ, ਲੁਧਿਆਣਾ।
9914346204
happy4ustar@gmail.co

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।