ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਜ਼ਿਲ੍ਹਾ ਲਾਇਬ੍ਰੇਰੀ ਦੀ ਉਸਾਰੀ ਦੀ ਮੰਗ ਕਰਦਿਆਂ ਪ੍ਰੈੱਸ ਕਾਨਫਰੰਸ ਕੀਤੀ

ਪੰਜਾਬ

ਮਾਨਸਾ19 ਫਰਵਰੀ ,ਬੋਲੇ ਪੰਜਾਬ ਬਿਊਰੋ :


ਜਿਲ੍ਹਾ ਮਾਨਸਾ ਅੰਦਰ ਸਰਕਾਰੀ ਜਿਲ੍ਹਾ ਲਾਇਬ੍ਰੇਰੀ ਦੀ ਇਮਾਰਤ ਦੀ ਉਸਾਰੀ ਲਈ 27 ਨਵੰਬਰ ਤੋਂ 2024 ਤੋਂ ਹੁਣ ਤੱਕ ਸੰਘਰਸ਼ ਕਰਨ ਦੇ ਬਾਵਜੂਦ ਵੀ ਸਥਾਨਕ ਐੱਮ ਐੱਲ ਏ ਅਤੇ ਜਿਲ੍ਹਾ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।ਪਿਛਲੇ ਦਿਨੀਂ ਪਾਠਕਾਂ ਦੇ ਆਧਾਰ ਤੇ ਐਡਵੋਕੇਟ ਅਜਾਇਬ ਸਿੰਘ ਗੁਰੂ ਨੇ ਆਰ ਟੀ ਆਈ ਐਕਟ 2005 ਦੁਆਰਾ ਜ਼ਿਲੇ ਅੰਦਰ ਸਰਕਾਰੀ ਲਾਇਬ੍ਰੇਰੀ ਦੀ ਪੱਕੀ ਇਮਾਰਤ ਮੌਜੂਦਗੀਬਾਰੇ, ਅੰਬੇਦਕਰ ਭਵਨ ਵਿਖੇ ਚੱਲ ਰਹੀ ਸਰਕਾਰੀ ਲਾਇਬ੍ਰੇਰੀ ਨੂੰ ਖਤਮ ਕਰਨ ਸਬੰਧੀ, ਪੰਜਾਬ ਅੰਦਰ ਜਿਲ੍ਹਾ ਲਾਇਬ੍ਰੇਰੀਆਂ ਦੀ ਗਿਣਤੀ ਬਾਰੇ, ਅੰਬੇਦਕਰ ਭਵਨ ਵਿਖੇ ਰੈੱਡ ਕਰਾਸ ਵੱਲੋਂ ਯੂਥ ਲਾਇਬ੍ਰੇਰੀ ਬਣਾਏ ਜਾਣ ਦੀ ਮਨਜੂਰੀ ਆਦਿ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡੀਸੀ ਮਾਨਸਾ ਅਤੇ ਏਡੀਸੀ ਮਾਨਸਾ ਦੀ ਝੂਠ ਦੀ ਪੰਡ ਵਿਖ਼ਰ ਗਈ ਜਦੋਂ ਜਿਲ੍ਹਾ ਲਾਇਬ੍ਰੇਰੀ ਦੇ ਇੰਚਾਰਜ ਵੱਲੋਂ ਆਰ ਟੀ ਆਈ ਦੇ ਜੁਵਾਬ ‘ਚ ਲਿਖਤੀ ਰੂਪ ਵਿੱਚ ਕਿਹਾ ਕਿ ” ਜਿਲ੍ਹਾ ਮਾਨਸਾ ਦੀ ਜਿਲ੍ਹਾ ਲਾਇਬ੍ਰੇਰੀ ਦੇ ਵਿਦਿਆਰਥੀਆਂ ਨੂੰ “ਜੁਬਾਨੀ” ਆਦੇਸ਼ਾਂ ਅਨੁਸਾਰ “ਯੂਥ ਲਾਇਬਰੇਰੀ ਨੇੜੇ ਸਾਈ ਮੰਦਰ ਮਾਨਸਾ ਖੁਰਦ ਵਿਖੇ ਬਿਠਾਇਆ ਗਿਆ ਹੈ” । ਏਥੇ ਦੱਸਣਯੋਗ ਹੈ ਕਿ ਯੂਥ ਲਾਈਬ੍ਰੇਰੀ ਰੈਡ ਕ੍ਰਾਸ ਦੀ ਹੀ ਲਾਈਬ੍ਰੇਰੀ ਹੈ। ਓਹਨਾਂ ਇਹ ਵੀ ਲਿਖਿਆ ਕੇ ਅਤੇ “ਜਿਲ੍ਹਾ ਲਾਇਬਰੇਰੀ ਦਾ ਕਿਤਾਬਾਂ ਅਤੇ ਸਮਾਨ ਅੱਜ ਵੀ ਅੰਬੇਦਕਰ ਭਵਨ ਦੇ ਬਰਾਂਡਿਆਂ ਵਿੱਚ ਰੁਲ ਰਿਹਾ ਹੈ” ।

ਅੱਜ ਤੱਕ ਮਾਨਸਾ ਪ੍ਰਸਾਸਨ (ਡੀਸੀ ਅਤੇ ਏਡੀਸੀ) ਲਗਾਤਾਰ ਇਹੀ ਆਖਦਾ ਆ ਰਿਹਾ ਕਿ ਮਾਨਸਾ ਖੁਰਦ ਵਾਲੀ ਬਿਲਡਿੰਗ ਜਿਲ੍ਹਾ ਲਾਇਬ੍ਰੇਰੀ ਮਾਨਸਾ ਦੀ ਹਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪ੍ਰੈੱਸ ਨੂੰ ਸੰਬੋਧਿਤ ਹੁੰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਨੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਹਰ ਜ਼ਿਲ੍ਹੇ ਅੰਦਰ ਲਾਇਬ੍ਰੇਰੀ ਸਥਾਪਿਤ ਕਰਨ ਦਾ ਵਾਅਦਾ ਉਦੋਂ ਹਵਾਈ ਸਾਬਿਤ ਹੋ ਰਿਹਾ ਹੈ,ਜਦੋਂ ਜ਼ਿਲੇ ਅੰਦਰ ਪਿਛਲੇ ਤਿੰਨ ਮਹੀਨਿਆਂ ਤੋਂ ਪਾਠਕਾਂ ਵੱਲੋਂ ਲਾਇਬ੍ਰੇਰੀ ਦੀ ਇਮਾਰਤ ਦੀ ਉਸਾਰੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਬੂਰ ਨਹੀਂ ਪਿਆ ਅਤੇ ਸਥਾਨਕ ਪ੍ਰਸ਼ਾਸਨ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਾਠਕਾਂ ਨੂੰ ਜ਼ਬਰਦਸਤੀ ਰੈੱਡ ਕਰਾਸ ਵੱਲੋਂ ਬਣਾਈ ਗਈ ਯੂਥ ਲਾਇਬ੍ਰੇਰੀ ਵਿੱਚ ਭਰਤੀ ਹੋਣ ਲਈ ਕਿਹਾ ਜਾ ਰਿਹਾ। ਉਹਨਾਂ ਨੇ ਜ਼ਿਲੇ ਅੰਦਰ ਸਰਕਾਰੀ ਲਾਇਬ੍ਰੇਰੀ ਦੀ‌ ਇਮਾਰਤ ਦੀ ਉਸਾਰੀ ਦੀ ਮੰਗ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਦੇ ਇਸ ਵਤੀਰੇ ਖਿਲਾਫ਼ ਜਥੇਬੰਦੀ ਵੱਲੋਂ ਅਗਲੇ ਦਿਨਾਂ ਵਿੱਚ ਮੀਟਿੰਗ ਕਰਕੇ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਉਹਨਾਂ ਨੇ ਮੰਗ ਕੀਤੀ ਕਿ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ ਨੂੰ ਬੇਇੱਜ਼ਤ ਕਰਨਾ ਬੰਦ ਕੀਤਾ ਜਾਵੇ ਅਤੇ ਉਹਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਲਵਪ੍ਰੀਤ ਸਿੰਘ,ਹਰਪ੍ਰੀਤ ਸਿੰਘ,ਪ੍ਰੇਮ‌ ਮਾਨਸਾ, ਗੁਰਪ੍ਰੀਤ ਸਿੰਘ ਖੋਖਰ ਕਲਾਂ ਅਤੇ ਗੁਰਪ੍ਰੀਤ ਸਿੰਘ ਬਰੇਟਾ ਤੋਂ ਹੋਰ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸੰਬੋਧਨ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।