ਲੁਧਿਆਣਾ ‘ਚ ਕੂੜਾ ਚੁੱਕ ਰਹੀ ਔਰਤ ‘ਤੇ ਅਵਾਰਾ ਕੁੱਤਿਆਂ ਵਲੋਂ ਜਾਨਲੇਵਾ ਹਮਲਾ, ਚਿਹਰੇ ‘ਤੇ 40 ਟਾਂਕੇ ਲੱਗੇ

ਪੰਜਾਬ

ਲੁਧਿਆਣਾ, 19 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਸ਼ਿਮਲਾਪੁਰੀ ਇਲਾਕੇ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਵੱਧ ਰਹੀ ਹੈ। ਹਾਲ ਹੀ ’ਚ ਇੱਕ 32 ਸਾਲਾ ਔਰਤ, ਜੋ ਰੋਜ਼ਾਨਾ ਦੀ ਤਰ੍ਹਾਂ ਕੂੜਾ ਚੁੱਕ ਰਹੀ ਸੀ, ਅਵਾਰਾ ਕੁੱਤਿਆਂ ਦਾ ਨਿਸ਼ਾਨਾ ਬਣ ਗਈ।
ਸਤਿਗੁਰੀ ਨਗਰ ਦੀ ਰਹਿਣ ਵਾਲੀ ਨੰਨੀ (32) ਸੋਮਵਾਰ ਨੂੰ ਇਲਾਕੇ ਵਿੱਚ ਕੂੜਾ ਚੁੱਕ ਰਹੀ ਸੀ। ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕਰਦਿਆਂ, ਉਹ ਅਚਾਨਕ ਕੁਝ ਅਵਾਰਾ ਕੁੱਤਿਆਂ ਦੇ ਘੇਰੇ ’ਚ ਆ ਗਈ। ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ, ਚਿਹਰੇ ਤੇ ਨੁਕਸਾਨ ਪਹੁੰਚਾਇਆ ਤੇ ਲੱਤ ਤੋਂ ਖਿੱਚ ਕੇ ਥੱਲੇ ਸੁੱਟ ਦਿੱਤਾ।
ਔਰਤ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਬਾਹਰ ਆਏ। ਉਨ੍ਹਾਂ ਨੇ ਡੰਡਿਆਂ ਨਾਲ ਕੁੱਤਿਆਂ ਨੂੰ ਭਜਾਇਆ ਅਤੇ ਔਰਤ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਉਸ ਦੇ ਚਿਹਰੇ ’ਤੇ 40 ਟਾਂਕੇ ਲਾਏ। ਇਲਾਜ ਤੋਂ ਬਾਅਦ ਔਰਤ ਨੂੰ ਘਰ ਭੇਜ ਦਿੱਤਾ ਗਿਆ।
ਸ਼ਿਮਲਾਪੁਰੀ ਦੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਵਾਰਾ ਕੁੱਤੇ ਆਏ ਦਿਨ ਕਿਸੇ ਨਾ ਕਿਸੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਅਵਾਰਾ ਕੁੱਤਿਆਂ ਤੋਂ ਨਿਜਾਤ ਦਿਵਾਈ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।