ਪੰਜਾਬ ‘ਚ ਐੱਨਡੀਆਰਐੱਫ ਦੀ ਮਹਿਲਾ ਕਾਂਸਟੇਬਲ ਵਲੋਂ ਖੁਦਕੁਸ਼ੀ

ਪੰਜਾਬ

ਲੁਧਿਆਣਾ, 19 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਐੱਨਡੀਆਰਐੱਫ ਹੈੱਡਕੁਆਰਟਰ, ਲਾਡੋਵਾਲ ‘ਚ ਮੰਗਲਵਾਰ ਬਾਅਦ ਦੁਪਹਿਰ 25 ਸਾਲਾ ਮਹਿਲਾ ਕਾਂਸਟੇਬਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੀਨੀਅਰ ਅਧਿਕਾਰੀਆਂ ਨੇ ਕਮਰੇ ਦਾ ਦਰਵਾਜ਼ਾ ਤੋੜਕੇ ਮ੍ਰਿਤਕਾ ਨੂੰ ਪੱਖੇ ਨਾਲ ਲਟਕਿਆ ਹੋਇਆ ਦੇਖਿਆ।
ਮ੍ਰਿਤਕਾ ਦੀ ਪਛਾਣ ਸਿਮਰਨਜੀਤ ਕੌਰ, ਵਾਸੀ ਪਿੰਡ ਛੱਬਰ, ਮਾਨਸਾ ਵਜੋਂ ਹੋਈ। ਉਹ 7 ਸਤੰਬਰ 2024 ਨੂੰ ਐੱਨਡੀਆਰਐੱਫ ‘ਚ ਡਿਊਟੀ ‘ਤੇ ਆਈ ਸੀ। ਕੋਈ ਸੁਸਾਈਡ ਨੋਟ ਨਹੀਂ ਮਿਲਿਆ, ਜਾਂਚ ਜਾਰੀ ਹੈ।
ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਮੌਰਚਰੀ ‘ਚ ਰਖਵਾਇਆ, ਪਰਿਵਾਰ ਨੂੰ ਸੂਚਿਤ ਕਰਕੇ ਪੋਸਟਮਾਰਟਮ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।