ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਵਿਭਾਗ ਦੇ ਕੈਬਨਿਟ ਮੰਤਰੀ ਨਾਲ ਹੋਈ ਪੈਨਲ ਮੀਟਿੰਗ

ਪੰਜਾਬ

ਦਿਹਾੜੀਦਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਪੋਲਸੀ ਵਿੱਚ ਸੋਧਾਂ ਸਬੰਧੀ ਕੈਬਨਿਟ ਸਬ ਕਮੇਟੀ ਵੱਲ ਪੱਲਾ ਝਾੜਿਆ


ਮੋਹਾਲੀ,19, ਫਰਵਰੀ,ਬੋਲੇ ਪੰਜਾਬ ਬਿਊਰੋ :

ਜੰਗਲਾਤ ਵਿਭਾਗ ਦੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਹੋਰ ਮੰਗਾਂ ਸਬੰਧੀ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ (ਸੰਬੰਧਿਤ ਡੀਐਮ ਐਫ਼) ਪੰਜਾਬ ਦੇ ਸੂਬਾਈ ਆਗੂਆਂ ਦੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨਾਲ ਵਣ ਭਵਨ ਮੋਹਾਲੀ ਵਿਖੇ ਪੈਨਲ ਮੀਟਿੰਗ ਹੋਈ। ਮੀਟਿੰਗ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਜੋਧਾਨਗਰੀ ,ਜਨਰਲ ਸਕੱਤਰ ਬਲਵੀਰ ਸਿੰਘ ਸਿਵੀਆ ਨੇ ਦੱਸਿਆ ਕਿ ਵਿਭਾਗ ਵਿੱਚ 25/30 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਜ਼ਾਰਾਂ ਦਿਹਾੜੀਦਾਰ ਮੁਲਾਜ਼ਮਾਂ ਵਿੱਚੋਂ 23 ਮਈ 2023 ਦੀ ਪੋਲਿਸੀ ਮੁਤਾਬਕ 578 ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਕੇਸ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਹੈ ,ਪੋਲਸੀ ਵਿੱਚ ਮੁਲਾਜ਼ਮ ਪੱਖੀ ਸੋਧਾਂ ਸਬੰਧੀ ਪੂਰੇ ਸ਼ਕੇਲਾ ਨਾਲ ਤਨਖਾਹਾਂ ਲਾਗੂ ਕਰਨ ,ਉਮਰ ਹੱਦ 60 ਸਾਲ ਕਰਨ ,ਸਾਲ 15/ 16 ਠੇਕੇਦਾਰਾਂ ਕੋਲ ਕੀਤੇ ਕੰਮ ਨੂੰ ਕਾਊਂਟ ਕਰਨ, ਪੰਦਰਵੀਂ ਲੇਬਰ ਕਾਨਫਰੰਸ ਮੁਤਾਬਕ 30 ਦਿਨਾਂ ਮੁਤਾਬਕ 240 ਦਿਨਾਂ ਦੀ ਸਰਵਿਸ ਅਕਾਊਂਟ ਕਰਨ, ਸੀਨੀਅਰ ਸੂਚੀ ਮੁਕੰਮਲ ਕਰਨ, ਸੀਨੀਅਰਤਾ ਸੂਚੀ ਵਿੱਚ ਰਹਿੰਦੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਸ਼ਾਮਿਲ ਕਰਨ, ਦਿਹਾੜੀਦਾਰ ਮੁਲਾਜ਼ਮਾ ਦੇ ਸੀਨੀਅਰਤਾ ਸੂਚੀ ਦੇ ਗ਼ੈਬ ਨੂੰ ਦੁਰ ਕਰਨ,ਬਕਾਇਆ ਤਨਖਾਹਾਂ , ਮੀਟਿੰਗਾਂ ਦੀਆਂ ਪ੍ਰੋਸੀਡਿੰਗਾਂ ਜਾਰੀ ਕਰਨ ਸਮੇਤ ਨਵੀਂ ਭਰਤੀ ਕਰਨ ਲਈ ਆਦਿ ਵਿਸ਼ੇਸ਼ ਮੰਗਾਂ ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਵਿੱਚ ਭਾਵੇਂ ਮੰਤਰੀ ਵੱਲੋਂ ਮੰਗਾਂ ਸਬੰਧੀ ਕੋਈ ਠੋਸ ਫੈਸਲਾ ਨਹੀਂ ਕੀਤਾ ਗਿਆ ਅਤੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਪੋਲਿਸੀ ਵਿੱਚ ਸੋਧਾ ਸਬੰਧੀ ਸਬ ਕਮੇਟੀ ਵੱਲ ਵਾਲ ਸੁੱਟ ਦਿੱਤੀ ਗਈ, ਦਿਹਾੜੀਦਾਰ ਮੁਲਾਜ਼ਮਾਂ ਦੀ ਸੀਨੀਅਰਤਾ ਸੂਚੀ ਹਰ ਸਾਲ ਮੁਕੰਮਲ ਕਰਨ, ਬਕਾਇਆ ਤਨਖਾਹਾਂ ਜਾਰੀ ਕਰਨ, ਸੀਨੀਅਰ ਤਾਂ ਸੂਚੀ ਵਿੱਚ ਰਹਿੰਦੇ ਦਿਹਾੜੀਦਾਰ ਕਾਮਿਆਂ ਨੂੰ ਸ਼ਾਮਿਲ ਕਰਨ, ਸਮੇਤ ਮੀਟਿੰਗਾਂ ਦੀਆਂ ਪ੍ਰੋਸੀਡਿੰਗਾਂ ਜਾਰੀ ਕਰਨ ਆਦਿ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਵਿੱਚ ਕੈਬਨਿਟ ਮੰਤਰੀ ਤੋਂ ਇਲਾਵਾ ਵਿਭਾਗ ਦੇ ਮੁੱਖ ਅਧਿਕਾਰੀ ਸਮੇਤ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਮਲਾਗਰ ਸਿੰਘ ਖਮਾਣੋਂ, ਯੂਨੀਅਨ ਵੱਲੋਂ ਦੀਵਾਨ ਸਿੰਘ ਅੰਮ੍ਰਿਤਸਰ ,ਨਿਰਮਲ ਸਿੰਘ ਗੁਰਦਾਸਪੁਰ ,ਦਵਿੰਦਰ ਸਿੰਘ ,ਮਹਿੰਦਰ ਪਾਲ ਦਸੂਹਾ, ਰਾਮ ਨੁਹਾਰ ਅਬੋਹਰ ,ਜਗਦੀਸ਼ ਕੁਮਾਰ ਫਾਜ਼ਿਲਕਾ , ਦੀਵਾਨ ਸਿੰਘ ਅਬੋਹਰ ,ਰਤਨ ਸਿੰਘ, ਜਸਬੀਰ ਸਿੰਘ, ਰਮਧੀਰ ਸਿੰਘ ,ਮੋਹਣ ਸਿੰਘ ਗਗਨਦੀਪ ਸਿੰਘ ਲੰਬੀ, ਸੰਦੀਪ ਸਿੰਘ, ਮਲੋਟ ਮਲਕੀਤ ਸਿੰਘ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।