ਤਿਰੁਵਨੰਤਪੁਰਮ, 19 ਫਰਵਰੀ,ਬੋਲੇ ਪੰਜਾਬ ਬਿਊਰੋ :
ਕੇਰਲ ’ਚ ਰੈਗਿੰਗ ਦੇ ਇਕ ਹੋਰ ਮਾਮਲੇ ਨੇ ਹਲਚਲ ਮਚਾ ਦਿੱਤੀ ਹੈ। ਕੋਟਾਯਮ ਦੇ ਸਰਕਾਰੀ ਨਰਸਿੰਗ ਕਾਲਜ ’ਚ ਇੱਕ ਜੂਨੀਅਰ ਵਿਦਿਆਰਥੀ ਨੇ ਆਪਣੇ ਸੀਨੀਅਰਾਂ ’ਤੇ ਦਿਲ ਦਹਿਲਾ ਦੇਣ ਵਾਲੇ ਦੋਸ਼ ਲਗਾਏ ਹਨ।
ਪੀੜਤ ਵਿਦਿਆਰਥੀ ਦੇ ਦਾਅਵੇ ਮੁਤਾਬਕ ਸੀਨੀਅਰਾਂ ਨੇ ਨਾ ਕੇਵਲ ਉਸਨੂੰ ਡੰਡਿਆਂ ਤੇ ਬੈਲਟਾਂ ਨਾਲ ਕੁੱਟਿਆ, ਬਲਕਿ ਗਿਲਾਸ ’ਚ ਥੁੱਕ ਮਿਲਾ ਕੇ ਪਾਣੀ ਵੀ ਪਿਆਇਆ।
ਵਿਦਿਆਰਥੀ ਨੇ ਹਮਲੇ ਵਾਲੇ ਦਿਨ ਹੀ ਪੁਲਿਸ ਅਤੇ ਕਾਲਜ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਜਦਕਿ, ਕਾਲਜ ਦੀ ਐਂਟੀ-ਰੈਗਿੰਗ ਸੈੱਲ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਾਰੇ ਮੁਲਜ਼ਮ ਵਿਦਿਆਰਥੀਆਂ ਨੂੰ ਜਾਂਚ ਪੂਰੀ ਹੋਣ ਤੱਕ ਮੁਅੱਤਲ ਕਰ ਦਿੱਤਾ ਹੈ।
ਇਸ ਘਟਨਾ ਨੇ ਪੂਰੇ ਰਾਜ ’ਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ। ਲੋਕ ਰੈਗਿੰਗ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
