ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ ਚਰਨਜੀਤ ਸਿੰਘ ਚੰਨੀ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਨੂੰ ਸੰਬੋਧਨ ਮੰਗ ਪੱਤਰ ਸੌਂਪਿਆ

ਪੰਜਾਬ


ਮੋਰਿੰਡਾ,19, ਫਰਵਰੀ ,ਬੋਲੇ ਪੰਜਾਬ ਬਿਊਰੋ :

ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਕੀਤੇ ਫੈਸਲੇ ਮੁਤਾਬਕ 8 ਫਰਬਰੀ ਤੋਂ 20 ਫਰਬਰੀ ਤੱਕ ਪੰਜਾਬ ਦੇ ਐਮ ਐਲ ਏ ਨੂੰ ਮੰਗ ਪੱਤਰ ਦੇ ਕੇ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ 4 ਵੱਡੀਆਂ ਰੈਲੀਆਂ ਕਰਨ ਦੇ ਫੈਸਲੇ ਮੁਤਾਬਿਕ ਜ਼ਿਲ੍ਹਾ ਰੋਪੜ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਹਲਕਾ ਚਮਕੌਰ ਸਾਹਿਬ ਦੇ ਐਮ ਐਲ ਏ ਡਾ ਚਰਨਜੀਤ ਸਿੰਘ ਚੰਨੀ ਨੂੰ ਮੰਗਾਂ ਦਾ ਮੰਗ ਪੱਤਰ ਦੇਕੇ ਸਰਕਾਰ ਖਿਲਾਫ ਗੁੱਸੇ ਦਾ ਇਜ਼ਹਾਰ ਕਰਦਿਆਂ,ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਫਰੰਟ ਦੇ ਆਗੂਆਂ , ਮਲਾਗਰ ਸਿੰਘ ਖਮਾਣੋ ,ਨਰਿੰਦਰ ਸਿੰਘ ਸੈਣੀ ,ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਮਸਲੇ ਜਾਣ-ਬੁੱਝ ਕੇ ਹੱਲ ਨਹੀ ਕਰ ਰਹੀ।ਪਹਿਲਾਂ ਹੀ 5 ਸਾਲ ਪੱਛੜਕੇ ਜਾਰੀ ਕੀਤੇ 6ਵੇ ਤਨਖਾਹ ਕਮਿਸ਼ਨ ਦਾ ਬਕਾਇਆ 2029 ਤੱਕ ਜਾਰੀ ਕਰਨ ਦੀ ਘੋਸ਼ਣਾ ਬੇਹੱਦ ਮੰਦਭਾਗੀ ਹੈ।ਜਦੋਂ ਕਿ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਲਈ 8ਵਾਂ ਤਨਖਾਹ ਨਿਯੁਕਤ ਕਰ ਦਿਤਾ ਹੈ।ਪੰਜਾਬ ਦੀ ਸਰਕਾਰ 273 ਮਹੀਨੇ ਦਾ ਡੀ ਏ ਦਾ ਬਕਾਇਆ ਅਤੇ 11% ਡੀ ਏ ਨਾ ਦੇਕੇ ਧੱਕਾ ਕਰ ਰਹੀ ਹੈ।ਹਰ ਤਰਾਂ ਦੇ ਕੱਚੇ ਕਾਮੇ ਪੱਕੇ ਕਰਨ,ਪੈਨਸ਼ਨ 2.59 ਦੇ ਫਾਰਮੂਲੇ ਨਾਲ ਸੋਧਣ,ਜੁਲਾਈ 2021ਤੋਂ ਬਾਅਦ ਭਰਤੀ ਹੋਏ ਕਾਮਿਆਂ ਤੇ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਾਣ ਭੱਤਾ, ਅਤੇ ਹਰ ਤਰਾਂ ਦੇ ਸਕੀਮ ਵਰਕਰ ਨੂੰ ਘੱਟੋ-ਘੱਟ ਤਨਖਾਹ ਦੇਣ, ਆਦਿ ਮੰਗਾਂ ਲਾਗੂ ਕਰਨ ਦੀ ਮੰਗ ਕਰਦਿਆ ਆਗੂਆਂ ਸਰਵ ਸ੍ਰੀ ਗੁਰਵਿੰਦਰ ਸਿੰਘ ਹਜਾਰਾ ਸੂਬਾ ਵਰਕਿੰਗ ਪ੍ਰੈਜ਼ੀਡੈਂਟ, ਰਾਮ ਕੁਮਾਰ ਰਣਜੀਤ ਸਿੰਘ ਗਿੱਲ ਸੂਬਾਈ ਆਗੂ ਪੈਨਸ਼ਨ ਯੂਨੀਅਨ ਏਟਕ ਪੰਜਾਬ, ਹਰਜਿੰਦਰ ਸਿੰਘ ਸਰਕਲ ਪ੍ਰਧਾਨ ਫੈਡਰੇਸ਼ਨ ਏਟਕ ਰੋਪੜ, ਹਰਿੰਦਰ ਸਿੰਘ ਬਾਲਾ,ਗੁਰਚਰਨ ਸਿੰਘ ਪੈਨਸ਼ਨਰ ਯੂਨੀਅਨ ਏਟਕ, ਸੁੱਖ ਰਾਮ ਕਾਲੇਵਾਲ, ਵਿਜੇ ਕਜੋਲੀ,ਨੈਬ ਸਿੰਘ, ਸਤਵੰਤ ਸਿੰਘ ਨੂਰਪੁਰ, ਬਲਜੀਤ ਸਿੰਘ ਹਿੰਦੂਪੁਰ ਸਿੰਘ,ਡੀ ਐਮ ਐਫ,ਸਰਬਜੀਤ ਸਿੰਘ ਜੇ ਈ ਮੋਰਿੰਡਾ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆ ਕਿਹਾ ਕਿ ਅਗਰ ਪੰਜਾਬ ਸਰਕਾਰ ਨੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਫੌਰੀ ਹੱਲ ਨਾਂ ਕੀਤਾ ਤਾਂ ਪੰਜਾਬ ਦੇ ਮੁਲਾਜਮ ਤੇ ਪੈਨਸ਼ਨਰ ਇਸ ਵਿਧਾਨ ਸਭਾ ਦੇ ਹੋਣ ਜਾ ਰਹੇ ਸੈਸ਼ਨ ਦੌਰਾਨ ਚੰਡੀਗੜ੍ਹ ਵਿੱਚ ਚਾਰ ਵੱਡੀਆਂ ਰੈਲੀਆਂ ਕਰਕੇ ਪੰਜਾਬ ਸਰਕਾਰ ਨੂੰ ਕੁਰਸੀ ਤੋਂ ਚੱਲਦਾ ਕਰਨਗੇ, ਇਹਨਾਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਪੰਜਾਬ ਵਿੱਚ ਵੀ ਮੁਲਾਜ਼ਮ ਤੇ ਪੈਨਸ਼ਨ ਦਿੱਲੀ ਵਾਲੇ ਹਾਲਾਤ ਲਿਆਉਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।