ਐੱਸ ਏ ਐਸ ਨਗਰ (ਮੋਹਾਲੀ)18 ਫਰਵਰੀ ,ਬੋਲੇ ਪੰਜਾਬ ਬਿਊਰੋ :
ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਮੋਹਾਲੀ ਵਿੱਖੇ ਪਿਛਲੇ ਦਿਨੀ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਵਲੋਂ ਬਤੌਰ ਮੁੱਖ ਮਹਿਮਾਨ ਹਾਜਰੀ ਲਗਵਾਈ ਗਈ ਸੀ । ਉਨਾਂ ਇਸ ਮੌਕੇ ਸਭਾ ਦੇ ਲੋਕ ਭਲਾਈ ਕੰਮਾਂ ਨੂੰ ਦੇਖਦੇ ਹੋਏ ਸਭਾ ਵਿਖੇ ਚੱਲ ਰਹੇ ਕਾਰਜਾਂ ਲਈ ਆਪਣੇ ਵਲੋਂ 2 ਲੱਖ ਰੁਪਏ ਦੀ ਗ੍ਰਾਂਟ ਸੇਵਾ ਵਜੋਂ ਭੇਂਟ ਦਿੱਤੀ ਗਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸਰਦਾਰ ਬਿਕਰਮਜੀਤ ਸਿੰਘ ਹੂੱਝਣ ਵਲੋ ਉਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਮੌਕੇ ਹੋਰਨਾ ਤੋਂ ਇਲਾਵਾ ਸ ਕਰਮ ਸਿੰਘ ਬਬਰਾ (ਸਾਬਕਾ ਪ੍ਰਧਾਨ), ਸ ਗੁਰਚਰਨ ਸਿੰਘ ਨੰਨੜ੍ਹਾ (ਸੀਨੀਅਰ ਮੀਤ ਪ੍ਰਧਾਨ), ਸ ਪਰਦੀਪ ਸਿੰਘ ਭਾਰਜ (ਚੇਅਰਮੈਨ ਲੀਗਲ ਕਮੇਟੀ), ਸ ਤਰਸੇਮ ਸਿੰਘ ਖੋਖਰ (ਚੇਅਰਮੈਨ ਲੰਗਰ ਕਮੇਟੀ) ਅਤੇ ਹੋਰ ਕਈ ਪਤਵੰਤੇ ਸਜੱਣ ਹਾਜਰ ਸਨ। ਇਹ ਸਾਰੀ ਜਾਣਕਾਰੀ ਸਭਾ ਦੇ ਜਨਰਲ ਸਕੱਤਰ ਸ ਬਿਕਰਮਜੀਤ ਸਿੰਘ ਹੂੰਝਣ ਵਲੋਂ ਦਿੱਤੀ ਗਈ।
