ਪੁਲਿਸ ਥਾਣਾ ਬਲੌਂਗੀ (ਮੋਹਾਲੀ) ਦੀ ਵੱਡੀ ਕਾਮਯਾਬੀ, ਇੱਕ ਐਕਸੀਡੈਂਟ ਕੇਸ ਸੁਲਝਾਇਆ ਤੇ ਪੀੜਤ ਨੂੰ ਦਿੱਤਾ ਇਨਸਾਫ਼

ਪੰਜਾਬ

ਐਸਐਚਓ ਅਮਨਦੀਪ ਸਿੰਘ ਦੀ ਸਿਆਣਪ ਨਾਲ ਉਲਝਿਆ ਕੇਸ ਹੋਇਆ ਹੱਲ, ਮੰਗੇ ਗਏ ਸਮੇਂ ਵਿੱਚ ਕੇਸ ਸੁਲਝਾਇਆ: ਕੁੰਭੜਾ


ਐਸ ਸੀ ਬੀ ਸੀ ਮਹਾਂ ਪੰਚਾਇਤ ਪੰਜਾਬ ਨੇ ਐਸਐਚਓ ਨੂੰ ਕੀਤਾ ਸਨਮਾਨਿਤ


ਮੋਹਾਲੀ, 18 ਫਰਵਰੀ,ਬੋਲੇ ਪੰਜਾਬ ਬਿਊਰੋ :

13 ਨਵੰਬਰ ਨੂੰ ਇੱਕ ਸੜਕ ਐਕਸੀਡੈਂਟ ਵਿੱਚ ਬਲੌਂਗੀ ਦੇ ਵਿਜਿੰਦਰ ਕੁਮਾਰ ਵਾਲਮੀਕੀ ਦੇ ਇਕਲੌਤੇ ਬੇਟੇ ਅਰੁਣ ਕੁਮਾਰ ਦੀ ਮੌਤ ਹੋ ਗਈ ਸੀ। ਪੀੜਤ ਨੂੰ ਇਨਸਾਫ ਦਿਵਾਉਣ ਲਈ ਅਤੇ ਫਰਾਰ ਹੋਏ ਬੱਸ ਦੇ ਡਰਾਈਵਰ ਨੂੰ ਫੜਨ ਲਈ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ 3 ਫਰਵਰੀ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਪਰ ਨਵੇਂ ਆਏ ਐਸਐਚਓ ਅਮਨਦੀਪ ਸਿੰਘ ਨੇ ਮੌਕਾ ਸਾਂਭਦੇ ਹੋਏ 2 ਫਰਵਰੀ ਨੂੰ ਮੋਰਚਾ ਸਥਾਨ ਤੇ ਪਹੁੰਚਕੇ ਮੋਰਚੇ ਦੇ ਆਗੂਆਂ ਤੋਂ 15 ਦਿਨ ਦਾ ਸਮਾਂ ਮੰਗਿਆ ਸੀ। ਐਸਐਚਓ ਬਲੌਂਗੀ ਨੇ ਇਮਾਨਦਾਰੀ ਤੇ ਵਫ਼ਾਦਾਰੀ ਨਿਭਾਉਂਦਿਆ 10 ਦਿਨਾਂ ਵਿੱਚ ਹੀ ਬੱਸ ਦੇ ਡਰਾਈਵਰ ਨੂੰ ਸਮੇਤ ਬੱਸ ਗ੍ਰਿਫਤਾਰ ਕਰਕੇ ਅਪਣੀ ਡਿਊਟੀ ਨਿਭਾਈ। ਪੁਲਿਸ ਦੀ ਵਧੀਆ ਕਾਰਜਕਾਰੀ ਤੇ ਐਸਸੀ ਬੀਸੀ ਮੋਰਚਾ ਆਗੂਆਂ ਨੇ ਪੁਲਿਸ ਥਾਣਾ ਬਲੌਂਗੀ ਜਾਕੇ ਐਸਐਚਓ ਅਮਨਦੀਪ ਸਿੰਘ ਦਾ ਸਿਰੋਪਾਓ ਪਾਕੇ ਸਨਮਾਨ ਕੀਤਾ ਤੇ ਆਗੂਆਂ ਵੱਲੋ ਉਨ੍ਹਾਂ ਦੇ ਸਮੂਹ ਟੀਮ ਦੀ ਸ਼ਲਾਂਘਾ ਕੀਤੀ ਗਈ।
ਇਸ ਮੌਕੇ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਜੇਕਰ ਚਾਹੇ ਤਾਂ ਕੋਈ ਗੁਨਾਹਗਾਰ ਬਚ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਥਾਣਾ ਬਲੌਂਗੀ ਦੇ ਐਸਐਚਓ ਸਾਹਿਬ ਨੇ ਜੋ ਕਾਰਵਾਈ ਕੀਤੀ ਹੈ, ਉਸਦੀ ਸ਼ਲਾਂਘਾ ਸਮੂਹ ਮੋਹਾਲੀ ਵਾਸੀ ਕਰ ਰਹੇ ਹਨ। ਜਦੋਂ ਵੀ ਕੋਈ ਅਧਿਕਾਰੀ ਕੋਈ ਸ਼ਲਾਂਘਾਯੋਗ ਕੰਮ ਕਰਦਾ ਹੈ ਸਾਡਾ ਮੋਰਚਾ ਹਮੇਸ਼ਾਂ ਉਸ ਅਧਿਕਾਰੀ ਨੂੰ ਉਤਸ਼ਾਹਿਤ ਕਰਦਾ ਹੈ। ਮੋਰਚਾ ਆਗੂਆਂ ਤੇ ਪੁਲਿਸ ਟੀਮ ਦੀ ਮਿਹਨਤ ਨੇ ਇੱਕ ਗਰੀਬ ਨੂੰ ਇਨਸਾਫ਼ ਮਿਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਮੌਕੇ ਹੈਡ ਕਾਂਸਟੇਬਲ ਗੁਲਾਬ ਸਿੰਘ, ਹਰਨੇਕ ਸਿੰਘ ਮਲੋਆ, ਪ੍ਰਿੰਸੀਪਲ ਬਨਵਾਰੀ ਲਾਲ, ਪ੍ਰਧਾਨ ਅਜੀਤ ਸਿੰਘ, ਸਿਮਰਨਜੀਤ ਸਿੰਘ ਸ਼ੈਂਕੀ, ਸੈਕਟਰੀ ਪਰਮਿੰਦਰ ਸਿੰਘ, ਮਨਦੀਪ ਸਿੰਘ, ਪ੍ਰੋਫ਼. ਗੁਲਾਬ ਸਿੰਘ, ਮਾਸਟਰ ਯਾਦਵਿੰਦਰ ਸਿੰਘ, ਵੇਜਿੰਦਰ ਕੁਮਾਰ (ਪੀੜਤ) ਅਤੇ ਪਰਿਵਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।