6 ਕਰੋੜ ਰੁਪਏ ਦੇ ਹੀਰਿਆਂ ਦੇ ਹਾਰ ਸਣੇ ਹਵਾਈ ਅੱਡੇ ‘ਤੇ ਤਸਕਰ ਕਾਬੂ

ਨੈਸ਼ਨਲ

ਨਵੀਂ ਦਿੱਲੀ, 17 ਫਰਵਰੀ,ਬੋਲੇ ਪੰਜਾਬ ਬਿਊਰੋ :
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ 6.08 ਕਰੋੜ ਰੁਪਏ ਮੁੱਲ ਦਾ ਹੀਰੇ ਜੜੇ ਸੋਨੇ ਦਾ ਹਾਰ ਜ਼ਬਤ ਕੀਤਾ। ਬੈਂਕਾਕ ਤੋਂ ਆਏ ਇੱਕ ਯਾਤਰੀ ਦੀ ਜਾਂਚ ਦੌਰਾਨ, ਇਹ ਕੀਮਤੀ ਹਾਰ ਉਸ ਦੇ ਬੈਗ ਅਤੇ ਨਿੱਜੀ ਤਲਾਸ਼ੀ ਦੌਰਾਨ ਬਰਾਮਦ ਹੋਇਆ।
ਕਸਟਮ ਵਿਭਾਗ ਦੇ ਅਨੁਸਾਰ, ਉਕਤ ਵਿਅਕਤੀ ਬੀਤੇ ਦਿਨੀ ਬੈਂਕਾਕ ਤੋਂ IGI ਹਵਾਈ ਅੱਡੇ ’ਤੇ ਉਤਰੇਆ। ਜਦੋਂ ਅਧਿਕਾਰੀਆਂ ਨੇ ਉਸ ਦੀ ਜਾਂਚ ਕੀਤੀ ਤਾਂ 40 ਗ੍ਰਾਮ ਭਾਰ ਵਾਲਾ ਇਹ ਕੀਮਤੀ ਹਾਰ ਮਿਲਿਆ। ਤੁਰੰਤ ਕਾਰਵਾਈ ਕਰਦਿਆਂ, ਵਿਅਕਤੀ ਨੂੰ ਕਸਟਮ ਐਕਟ, 1962 ਦੀ ਧਾਰਾ 104 ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ।
ਕਸਟਮ ਵਿਭਾਗ ਹੁਣ ਇਹ ਪਤਾ ਲਗਾ ਰਿਹਾ ਹੈ ਕਿ ਇਹ ਹਾਰ ਕਿਸ ਲਈ ਤਸਕਰੀ ਕੀਤਾ ਜਾ ਰਿਹਾ ਸੀ ਅਤੇ ਇਸ ਪਿੱਛੇ ਕੋਈ ਵੱਡਾ ਗੈਂਗ ਤਾਂ ਨਹੀਂ। ਕਾਨੂੰਨੀ ਕਾਰਵਾਈ ਤਹਿਤ, ਇਹ ਹਾਰ ਕਸਟਮ ਐਕਟ, 1962 ਦੀ ਧਾਰਾ 110 ਅਧੀਨ ਜ਼ਬਤ ਕਰ ਲਿਆ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।