ਸਮਾਲ ਵੰਡਰਜ਼ ਸਕੂਲ ਸਿਰਫ਼ ਸਿੱਖਿਆ ਹੀ ਨਹੀਂ, ਸਗੋਂ ਖੇਡਾਂ ਰਾਹੀਂ ਵੀ ਬੱਚਿਆਂ ਦੇ ਸਮਪੂਰਨ ਵਿਕਾਸ ‘ਤੇ ਧਿਆਨ ਦਿੰਦਾ ਹੈ: ਪ੍ਰਿੰਸਿਪਲ
ਮੋਹਾਲੀ, 16 ਫ਼ਰਵਰੀ, ਬੋਲੇ ਪੰਜਾਬ ਬਿਊਰੋ :
ਸਮਾਲ ਵੰਡਰਜ਼ ਸਕੂਲ, ਮੋਹਾਲੀ ਵੱਲੋਂ ਅੱਜ ਆਪਣੇ ਸਾਲਾਨਾ ਖੇਡ ਦਿਵਸ ਸਪੋਰਟਿੰਗ ਵੰਡਰਜ਼’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਾਲ ਦੀ ਥੀਮ ‘ਅਸੀਂ ਸਭ ਜੇਤੂ ਹਾਂ’ ਰਹੀ, ਜਿਸ ਦੇ ਤਹਿਤ ਪਲੇ-ਕਲਾਸ ਤੋਂ ਲੈ ਕੇ ਯੂ.ਕੇ.ਜੀ. ਤੱਕ ਦੇ ਨੰਨੇ ਵਿਦਿਆਰਥੀਆਂ ਨੇ ਆਪਣੀ ਐਥਲੈਟਿਕ ਪ੍ਰਤਿਭਾ ਅਤੇ ਖੇਡ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਕਾਰਜਕ੍ਰਮ ਦੀ ਸ਼ੁਰੂਆਤ ਮਸ਼ਾਲ ਪ੍ਰਜਵਲਨ ਸਮਾਗਮ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਮਾਰਚ ਪਾਸਟ, ਏਰੋਬਿਕਸ ਅਤੇ ਮੋਟੀਵੇਸ਼ਨਲ ਡਾਂਸ ਰਾਹੀਂ ਆਪਣੀ ਉਤਸ਼ਾਹ ਭਰੀ ਊਰਜਾ ਦਾ ਪਰਦਰਸ਼ਨ ਕੀਤਾ। ਖੇਡ ਮੁਕਾਬਲਿਆਂ ਵਿੱਚ ਮਜ਼ੇਦਾਰ ਦੌੜਾਂ, ਰਿਲੇ ਗੇਮਜ਼ ਅਤੇ ਹੋਰ ਦਿਲਚਸਪ ਗਤੀਵਿਧੀਆਂ ਨੇ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ।
ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਮਾਤਾ-ਪਿਤਾ ਨੂੰ ਸੱਦਾ ਦਿੱਤਾ ਗਿਆ, ਜਿਨ੍ਹਾਂ ਨੇ ਬੱਚਿਆਂ ਦੀਆਂ ਸ਼ਾਨਦਾਰ ਪ੍ਰਸਤੁਤੀਆਂ ਵੇਖ ਕੇ ਗੌਰਵ ਮਹਿਸੂਸ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ।

ਸਮਾਲ ਵੰਡਰਜ਼ ਸਕੂਲ ਵੱਲੋਂ ਹਰ ਸਾਲ ਆਯੋਜਿਤ ਕੀਤੇ ਜਾਂਦੇ ਇਸ ਖੇਡ ਦਿਵਸ ਰਾਹੀਂ ਬੱਚਿਆਂ ਵਿੱਚ ਸ਼ਾਰੀਰੀਕ ਤੰਦਰੁਸਤੀ, ਆਤਮ-ਵਿਸ਼ਵਾਸ* ਅਤੇ ਟੀਮ-ਵਰਕ ਵਰਗੀਆਂ ਮਹੱਤਵਪੂਰਨ ਜ਼ਿੰਦਗੀ ਦੀਆਂ ਕਾਬਲਤਾਵਾਂ ਨੂੰ ਉਭਾਰਨ ‘ਤੇ ਧਿਆਨ ਦਿੱਤਾ ਜਾਂਦਾ ਹੈ। ਸਮਾਰੋਹ ਦਾ ਸਮਾਪਨ ਵਿਜੇਤਾਵਾਂ ਨੂੰ ਤਮਗੇ ਵੰਡਣ ਨਾਲ ਹੋਇਆ।
ਸਕੂਲ ਦੀ ਪ੍ਰਿੰਸਿਪਲ ਸ਼੍ਰੀਮਤੀ ਹਰਦੀਪ ਕੇ. ਨਾਮਾ ਨੇ ਕਿਹਾ ਕਿ ਸਮਾਲ ਵੰਡਰਜ਼ ਸਕੂਲ ਸਿਰਫ਼ ਅਕਾਦਮਿਕ ਵਿਖਿਆ ਹੀ ਨਹੀਂ, ਸਗੋਂ ਖੇਡਾਂ ਰਾਹੀਂ ਵੀ ਬੱਚਿਆਂ ਦੇ ਸਮਪੂਰਨ ਵਿਕਾਸ ‘ਤੇ ਧਿਆਨ ਦਿੰਦਾ ਹੈ। ਸਾਡਾ ਉਦੇਸ਼ ਛੋਟੀ ਉਮਰ ਤੋਂ ਹੀ ਸਿਹਤਮੰਦ ਅਤੇ ਉਤਸ਼ਾਹੀਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ।