ਮੀਸ਼ਾ ਦੀ ਸ਼ਾਇਰੀ ਦਾ ਹਰ ਰੰਗ ਵਧੀਆ-ਪ੍ਰੋ.ਸੰਧੂ ਵਰਿਆਣਵੀ,ਜਗਦੀਸ਼ ਰਾਣਾ
ਜਲੰਧਰ/ ਖੰਨਾ ,16 ਫਰਵਰੀ ,ਬੋਲੇ ਪੰਜਾਬ ਬਿਊਰੋ (ਲੈਕਚਰਾਰ ਅਜੀਤ ਖੰਨਾ);
ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਰਜਿ. ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ.ਦੇ ਸਹਿਯੋਗ ਨਾਲ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇਕ ਸ਼ਾਨਦਾਰ ਤੇ ਪ੍ਰਭਾਵਸ਼ੀਲ ਸਾਹਤਿਕ ਪ੍ਰੋਗਰਾਮ ਕਰਵਾ ਕੇ ਚਰਚਿਤ ਸ਼ਾਇਰਾ ਮਨਜੀਤ ਕੌਰ ਮੀਸ਼ਾ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਆਸਾਂ ਦੇ ਤਾਰੇ ਲੋਕ ਅਰਪਣ ਕੀਤਾ ਗਿਆ।ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨ ਸਕੱਤਰ ਪ੍ਰੋ.ਸੰਧੂ ਵਰਿਆਣਵੀ,ਮੰਚ ਦੇ ਪ੍ਰਧਾਨ ਡਾ.ਕੰਵਲ ਭੱਲਾ,ਡਾ.ਸੋਮਾ ਸਬਲੋਕ, ਡਾ.ਬਲਦੇਵ ਸਿੰਘ ਬੱਦਨ (ਸਾਬਕਾ ਨਿਰਦੇਸ਼ਕ ਨੈਸ਼ਨਲ ਬੁੱਕ ਟਰੱਸਟ ਇੰਡੀਆ),ਹਰਬੰਸ ਸਿੰਘ ਅਕਸ ਅਤੇ ਲੋਕ ਸ਼ਾਇਰ ਜਗਦੀਸ਼ ਰਾਣਾ ਸੁਸ਼ੋਭਿਤ ਹੋਏ।ਮੰਚ ਦੇ ਪ੍ਰਧਾਨ ਡਾ.ਕੰਵਲ ਭੱਲਾ ਨੇ ਸਭ ਨੂੰ ਜੀ ਆਇਆਂ ਨੂੰ ਆਖਦੇ ਹੋਏ ਮੰਚ ਦੀਆਂ ਸਾਹਤਿਕ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਮੰਚ ਸੰਚਾਲਨ ਕਰਦਿਆਂ ਮੰਚ ਦੇ ਜਨਰਲ ਸਕੱਤਰ ਜਗਦੀਸ਼ ਰਾਣਾ ਨੇ ਦੱਸਿਆ ਕਿ ਮੰਚ ਵਲੋਂ ਜਿੱਥੇ ਨਵੀਆਂ ਕਲਮਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ ਓਥੇ ਹੀ ਸਥਾਪਿਤ ਕਲਮਕਾਰਾਂ ਦਾ ਵੀ ਸਮੇਂ ਸਮੇਂ ਤੇ ਸਨਮਾਨ ਕੀਤਾ ਜਾਂਦਾ ਹੈ।ਪੁਸਤਕ ਆਸਾਂ ਦੇ ਤਾਰੇ ਬਾਰੇ ਵਿਚਾਰ ਸਾਂਝੇ ਕਰਦਿਆਂ ਪ੍ਰੋ.ਸੰਧੂ ਵਰਿਆਣਵੀ ਨੇ ਕਿਹਾ ਕਿ ਮੀਸ਼ਾ ਦੀ ਬਹੁਤੀ ਸ਼ਾਇਰੀ ਸ਼ਿੰਗਾਰ ਰਸ ਤੇ ਪਿਆਰ ਮੁਹੱਬਤ ਨਾਲ਼ ਲਬਰੇਜ਼ ਹੈ। ਡਾ.ਬਲਦੇਵ ਸਿੰਘ ਬੱਦਨ ਨੇ ਕਿਹਾ ਕਿ ਮੀਸ਼ਾ ਦੀ ਸ਼ਾਇਰੀ ਦੇ ਅਲੱਗ ਅਲੱਗ ਰੰਗ ਹਨ।ਡਾ.ਸੋਮਾ ਸਬਲੋਕ, ਡਾ.ਕੰਵਲ ਭੱਲਾ ਅਤੇ ਜਗਦੀਸ਼ ਰਾਣਾ ਨੇ ਕਿਹਾ ਕਿ ਮਨਜੀਤ ਕੌਰ ਮੀਸ਼ਾ ਤੋਂ ਭਵਿੱਖ ਵਿੱਚ ਹੋਰ ਵੀ ਉਮੀਦਾਂ ਹਨ।ਇਸ ਮੌਕੇ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਮਨਜੀਤ ਕੌਰ ਮੀਸ਼ਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਮਨਜੀਤ ਕੌਰ ਮੀਸ਼ਾ ਨੇ ਆਪਣੇ ਗ਼ਜ਼ਲ ਸੰਗ੍ਰਹਿ ਵਿੱਚੋਂ ਦੋ ਗ਼ਜ਼ਲਾਂ ਸਾਂਝੀਆਂ ਕੀਤੀਆਂ। ਮੀਸ਼ਾ ਦੀ ਬੇਟੀ ਜਸਪ੍ਰੀਤ ਕੌਰ ਨੇ ਵੀ ਮੀਸ਼ਾ ਦੀ ਇਕ ਗ਼ਜ਼ਲ ਪੇਸ਼ ਕਰ ਕੇ ਵਾਹ ਵਾਹ ਖੱਟੀ।ਇਸ ਦੌਰਾਨ ਹੋਏ ਸ਼ਾਨਦਾਰ ਕਵੀ ਦਰਬਾਰ ਵਿਚ ਪ੍ਰਧਾਨਗੀ ਮੰਡਲ ਦੇ ਨਾਲ਼ ਨਾਲ਼ ਗੁਰਦੀਪ ਸਿੰਘ ਸੈਣੀ,ਨਵਤੇਜ ਗੜ੍ਹਦੀਵਾਲਾ, ਪ੍ਰੋ.ਬਲਬੀਰ ਸਿੰਘ ਬੱਲੀ,ਕੀਮਤੀ ਕੈਸਰ,ਵਿਜੈ ਵਾਜਿਦ, ਸਾਹਿਬਾ ਜੀਟਨ ਕੌਰ,ਵਿਜੈ ਫ਼ਿਰਾਕ, ਮਾਧਵੀ ਅੱਗਰਵਾਲ,ਜਰਨੈਲ ਸਾਖੀ, ਮਨਜੀਤ ਸਿੰਘ,ਮਨੋਜ ਫਗਵਾੜਵੀ,ਸੁਖਦੇਵ ਗੰਢਵਾਂ, ਦਲਜੀਤ ਮਹਿਮੀ ,ਸਵਿੰਦਰ ਸੰਧੂ,ਦਿਲਬਹਾਰ ਸ਼ੌਕਤ, ਹਰਜਿੰਦਰ ਜਿੰਦੀ,ਰੀਤੂ ਕਲਸੀ,ਜਸਪਾਲ ਜੀਰਵੀ, ਤਰਸੇਮ ਜਲੰਧਰੀ, ਕੁਲਵਿੰਦਰ ਗਾਖਲ, ਨਗੀਨਾ ਸਿੰਘ ਬਲੱਗਣ,ਰੋਹਿਤ ਸਿੱਧੂ,ਆਸ਼ੀ ਈਸਪੁਰੀ,ਲਾਡੀ ਭੁੱਲਰ, ਕੇ.ਕੇ. ਸਮੇਤ ਤਿੰਨ ਦਰਜਨ ਤੋਂ ਵੱਧ ਕਵੀਆਂ ਨੇ ਆਪਣੀਆਂ ਰਚਨਾਵਾਂ ਜ਼ਰੀਏ ਖ਼ੂਬ ਰੰਗ ਬੰਨ੍ਹਿਆ।ਇਸ ਮੌਕੇ ਗ਼ਜ਼ਲ ਗਾਇਕ ਸੁਰਿੰਦਰ ਗੁਲਸ਼ਨ ਨੇ ਮਨਜੀਤ ਕੌਰ ਮੀਸ਼ਾ ਦੀ ਗ਼ਜ਼ਲ ਸਮੇਤ ਉਲਫ਼ਤ ਬਾਜਵਾ ਦੀ ਇਕ ਗ਼ਜ਼ਲ ਸੁਣਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨਲ ਜਗਬੀਰ ਸਿੰਘ ਸੰਧੂ,ਗੀਤਾ ਵਰਮਾ, ਮੋਹਨ ਸਿੰਘ ਮੋਤੀ, ਪ੍ਰੀਤ ਮੋਹੱਦੀਪੁਰੀਆ, ਹਰੀਸ਼ ਭੰਡਾਰੀ, ਲੱਕੀ ਬੰਗੜ ਆਦਿ ਵੀ ਹਾਜ਼ਰ ਰਹੇ।