ਪ੍ਰਯਾਗਰਾਜ, 15 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਯੂਪੀ ਦੇ ਪ੍ਰਯਾਗਰਾਜ ਵਿੱਚ ਸ਼ੁੱਕਰਵਾਰ ਰਾਤ ਕਰੀਬ 2.30 ਵਜੇ ਬੋਲੇਰੋ ਦੀ ਇੱਕ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ, 19 ਜ਼ਖਮੀ ਹੋ ਗਏ। ਜਾਨ ਗਵਾਉਣ ਵਾਲੇ ਸਾਰੇ ਲੋਕ ਬੋਲੈਰੋ ‘ਚ ਸਵਾਰ ਸਨ। ਉਹ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਤੋਂ ਮਹਾਕੁੰਭ ਲਈ ਜਾ ਰਹੇ ਸਨ। ਇਹ ਹਾਦਸਾ ਪ੍ਰਯਾਗਰਾਜ-ਮਿਰਜ਼ਾਪੁਰ ਹਾਈਵੇ ‘ਤੇ ਮੇਜਾ ਇਲਾਕੇ ‘ਚ ਵਾਪਰਿਆ।
ਬੱਸ ਵਿੱਚ ਸਵਾਰ 19 ਜ਼ਖ਼ਮੀ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਵਸਨੀਕ ਸਨ। ਉਹ ਸੰਗਮ ਇਸ਼ਨਾਨ ਕਰਕੇ ਵਾਰਾਣਸੀ ਜਾ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੈਰੋ ਬੁਰੀ ਤਰ੍ਹਾਂ ਨੁਕਸਾਨੀ ਗਈ। ਸ਼ਰਧਾਲੂ ਸੜਕ ‘ਤੇ ਡਿੱਗ ਪਏ। ਕਿਸੇ ਦਾ ਹੱਥ ਟੁੱਟ ਗਿਆ ਤੇ ਕਿਸੇ ਦਾ ਸਿਰ ਫਟ ਗਿਆ। ਕਈ ਲੋਕ ਬੋਲੈਰੋ ਵਿੱਚ ਹੀ ਫਸ ਗਏ। ਬੋਲੈਰੋ ‘ਚੋਂ ਲਾਸ਼ਾਂ ਕੱਢਣ ‘ਚ ਢਾਈ ਘੰਟੇ ਦਾ ਸਮਾਂ ਲੱਗਾ।
