ਬਠਿੰਡਾ, 15 ਫ਼ਰਵਰੀ,ਬੋਲੇ ਪੰਜਾਬ ਬਿਊਰੋ ;
ਵਿਆਹ ਤੋਂ ਬਾਅਦ ਪਤੀ ਨੂੰ ਵਿਦੇਸ਼ ਬੁਲਾਉਣ ਦਾ ਸੁਪਨਾ ਵਿਖਾ ਕੇ ਠੱਗੀ ਮਾਰਨ ਵਾਲੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਥਾਣਾ ਸਿਵਲ ਲਾਈਨ ਵਿੱਚ ਦਰਜ ਹੋਇਆ, ਜਿੱਥੇ ਇੱਕ ਕੁੜੀ ’ਤੇ ਆਪਣੇ ਹੀ ਪਤੀ ਨਾਲ 26 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਏ ਗਏ ਹਨ।
ਫਾਜ਼ਿਲਕਾ ਦੇ ਚੱਕ ਖੀਵਾ ਦੇ ਆਕਾਸ਼ਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਵਿਆਹ ਗੋਨਿਆਣਾ ਮੰਡੀ ਦੀ ਮੁਸਕਾਨ ਨਾਲ ਹੋਟਲ ਵਿੱਚ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਉੱਤੇ ਲਗਭਗ 26 ਲੱਖ ਰੁਪਏ ਖਰਚ ਹੋਏ।
ਆਕਾਸ਼ਦੀਪ ਦੇ ਅਨੁਸਾਰ, ਵਿਆਹ ਤੋਂ ਪਹਿਲਾਂ ਉਸਨੂੰ ਯਕੀਨ ਦਿਲਾਇਆ ਗਿਆ ਸੀ ਕਿ ਪਤਨੀ ਉਸਨੂੰ ਕੈਨੇਡਾ ਬੁਲਾਏਗੀ। ਪਰ ਵਿਆਹ ਤੋਂ ਬਾਅਦ, ਮੁਸਕਾਨ ਨੇ ਆਪਣੇ ਵਾਅਦੇ ਤੋਂ ਮੁਕਰ ਗਈ। ਬਲਕਿ ਪੈਸੇ ਵੀ ਹੜਪ ਕਰ ਲਏ।
ਸਬ ਇੰਸਪੈਕਟਰ ਬੇਅੰਤ ਸਿੰਘ ਨੇ ਪੁਸ਼ਟੀ ਕੀਤੀ ਕਿ ਮੁਸਕਾਨ ਖਿਲਾਫ ਧੋਖਾਧੜੀ ਦੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਅਤੇ ਹੋਰ ਖੁਲਾਸੇ ਉਮੀਦ ਕੀਤੇ ਜਾ ਰਹੇ ਹਨ।
