ਨਵੀਂ ਦਿੱਲੀ, 15 ਫ਼ਰਵਰੀ,ਬੋਲੇ ਪੰਜਾਬ ਬਿਊਰੋ :
6 ਫਲੈਗ ਸਟਾਫ ਰੋਡ ਸਥਿਤ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੰਗਲੇ ਦੇ ਨਵੀਨੀਕਰਨ ਦੀ ਜਾਂਚ ਕੀਤੀ ਜਾਵੇਗੀ। ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ 13 ਫਰਵਰੀ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਯੂਡੀ) ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਹੁਕਮ ਦਿੱਤਾ ਗਿਆ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ 40 ਹਜ਼ਾਰ ਵਰਗ ਗਜ਼ (8 ਏਕੜ) ‘ਚ ਬਣੇ ਬੰਗਲੇ ਦੇ ਨਿਰਮਾਣ ‘ਚ ਕਈ ਨਿਯਮਾਂ ਨੂੰ ਤੋੜਿਆ ਗਿਆ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਦੋਸ਼ ਲਾਇਆ ਸੀ ਕਿ ਬੰਗਲੇ ਦੇ ਨਵੀਨੀਕਰਨ ‘ਚ 45 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ ਹਨ। ਭਾਜਪਾ ਨੇ ਇਸ ਬੰਗਲੇ ਦਾ ਨਾਂ ਕੇਜਰੀਵਾਲ ਦਾ ਸ਼ੀਸ਼ਮਹਿਲ ਰੱਖਿਆ ਹੈ। ਕੇਜਰੀਵਾਲ 2015 ਤੋਂ 2024 ਤੱਕ ਇੱਥੇ ਰਹੇ।
