ਹਲਕਾ ਵਿਧਾਇਕ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੇ ਪਿਤਾ ਨੇ ਲਿਆ ਮੰਗ ਪੱਤਰ
ਬੱਸੀ ਪਠਾਣਾਂ,14 ਫਰਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਮੁਤਾਬਕ, ਇਕਾਈ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਮੁਲਾਜ਼ਮਾਂ , ਪੈਨਸ਼ਨਰਾਂ, ਕੱਚੇ ਕਾਮਿਆਂ ਤੇ ਮਾਣ ਭੱਤਾ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਤੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ , ਪੈਨਸ਼ਨਰਾਂ ਦੀਆਂ ਜੱਥੇਬੰਦੀਆਂ, ਅਤੇ ਫੈਡਰੇਸ਼ਨਾ ਦੇ ਆਗੂਆਂ ਭਗਤ ਸਿੰਘ ਖਮਾਣੋ, ਰਾਜ ਸਿੰਘ ,ਮਲਾਗਰ ਸਿੰਘ ਖਮਾਣੋਂ ,ਹਰਚੰਦ ਸਿੰਘ ਪੰਜੋਲਾ ,ਅਵਤਾਰ ਸਿੰਘ ਚੀਮਾ, ਸੁਖਵਿੰਦਰ ਸਿੰਘ ਚਾਹਲ ,ਹਰਦੇਵ ਕੌਰ, ਜਸਪਾਲ ਸਿੰਘ ਗਡਹੇੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਲੰਮੇ ਸਮੇਂ ਤੋ ਮੁਲਾਜਮ ,ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਸਾਂਝੇ ਫਰੰਟ ਨੂੰ ਬਾਰ ਬਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਹੇ ਹਨ। ਮੁੱਖ ਮੰਤਰੀ ਵੱਲੋਂ ਤਿੰਨ ਸਾਲ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ। ਵਿੱਤ ਮੰਤਰੀ ਵੱਲੋਂ ਟਾਲ ਮਟੋਲ ਦੀ ਨੀਤੀ ਆਪਣਾਈ ਜਾ ਰਹੀ ਹੈ ,ਵਿੱਤ ਮੰਤਰੀ ਇੱਕ ਪਾਸੇ ਇਹ ਬਿਆਨ ਦਿੰਦੇ ਹਨ ਕਿ ਖਜ਼ਾਨਾ ਭਰਿਆ ਹੋਇਆ ਹੈ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਕਰਜਾ ਚੁੱਕ ਕੇ ਪੰਜਾਬ ਨੂੰ ਗਹਿਣੇ ਰੱਖਿਆ ਜਾ ਰਿਹਾ ਹੈ। ਇਨ੍ਹਾਂ ਕਿਹਾ ਕਿ ਪੈਨਸ਼ਨਰਾਂ ਤੇ 6 ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਹੀਂ ਕੀਤਾਂ ਗਿਆ ,ਪੈਨਸ਼ਨਰਾਂ ਨੂੰ 2,59 ਦਾ ਗੁਣਾਕ ਨੋਸਨਲ ਫਿਕਸਸੇਸਨ ਤੇ ਡੀ ਏ 42% ਤੋਂ 53% ਕਰਨਾ, ਪੇ ਕਮਿਸ਼ਨ ਦਾ ਬਕਾਇਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇੱਕੋ ਕਿਸ਼ਤ ਵਿੱਚ ਦਿੱਤਾ ਜਾਵੇ ,ਡੀ ਏ ਦੀਆ ਕਿਸ਼ਤਾਂ ਦੇ 55 ਮਹੀਨਿਆਂ ਦਾ ਬਕਾਇਆ ਦਿੱਤਾ ਜਾਵੇ ਬੱਝਵੇਂ ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਸਮੁੱਚੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਕੈਸ ਲੈਸ ਮੈਡੀਕਲ ਸਕੀਮ ਮੁੜ ਸੋਧਾਂ ਕੇ ਲਾਗੂ ਕੀਤੀ ਜਾਵੇ, ਮਾਣ ਮਾਣ ਭੱਤਾ ਵਰਕਰਾਂ ਤੇ ਮਿਨੀਮਮ ਵੇਜ ਨਾਲ ਉਜਰਤਾਂ ਲਾਗੂ ਕੀਤੀਆਂ ਜਾਣ ,ਸਮੁੱਚੇ ਵਿਭਾਗਾਂ ਦੇ ਵਿੱਚ ਇਨਲਿਸਟਮੈਂਟ, ਆਟਸੋਰਸਿੰਗ ਅਤੇ ਵੱਖ ਵੱਖ ਠੇਕੇਦਾਰਾਂ ਰਾਹੀਂ ਰੱਖੇ ਗਏ ਕੱਚੇ ਕਾਮਿਆਂ ਨੂੰ ਵਿਭਾਗ ‘ਚ ਲਿਆ ਕੇ ਰੈਗੂਲਰ ਕੀਤਾ ਜਾਵੇ, ਫੀਲਡ ਮੁਲਾਜ਼ਮਾ ਨਾਲ ਪੇ ਸਕੇਲਾਂ ਚ ਹੋਏ ਭਾਰੀ ਬਿਤਕਰੇ ਨੂੰ ਦੂਰ ਕੀਤਾ ਜਾਵੇ ,ਪੇਂਡੂ ਭੱਤੇ ਸਮੇਤ ਹੋਰ ਭੱਤੇ ਤੁਰੰਤ ਬਹਾਲ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਵਰਗੀਆਂ ਅਹਿਮ ਮੰਗਾਂ, ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਸਮੁੱਚੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੇ ਕਮਿਸ਼ਨ ਦੇ ਬਕਾਏ ਦੇਣ ਲਈ “ਪਾੜੋ ਅਤੇ ਰਾਹ ਰਾਜ ਕਰੋ’ ਦੀ ਨੀਤੀ ਦੀ ਆਲੋਚਨਾ ਕਰਦਿਆਂ ਕੈਬਨਿਟ ਦੇ ਫੈਸਲੇ ਨੂੰ ਰੱਦ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਹਲਕਾ ਵਿਧਾਇਕ ਨੂੰ ਪਹਿਲਾਂ ਲਿਖਤੀ ਜਾਣਕਾਰੀ ਦੇਣ ਦੇ ਬਾਵਜੂਦ ਹਲਕਾ ਵਿਧਾਇਕ ਮੰਗ ਪੱਤਰ ਲੈਣ ਲਈ ਦਫਤਰ ਨਹੀਂ ਪਹੁੰਚੇ ਜਿਸ ਕਾਰਨ ਸਮੁੱਚੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੇ ਹਲਕਾ ਵਧਾ ਪੀ ਜਮ ਕੇ ਨਾਰੇਬਾਜ਼ੀ ਕੀਤੀ ਰੈਲੀ ਉਪਰੰਤ ਹਲਕਾ ਵਿਧਾਇਕ ਦੇ ਪਿਤਾ ਜੀ ਨੂੰ ਮੰਗ ਪੱਤਰ ਦਿੱਤਾ ਗਿਆ। ਰੈਲੀ ਨੂੰ ਦਰਬਾਰਾ ਸਿੰਘ, ਸੁਖਰਾਮ ਕਾਲੇਵਾਲ, ਤਰਲੋਚਨ ਸਿੰਘ, ਜਗਦੇਵ ਸਿੰਘ ਖੰਨਾ ,ਮਹਿੰਦਰ ਪਾਲ, ਬਲਜੀਤ ਸਿੰਘ ਹਿੰਦੂਪੁਰ, ਹਰਜੀਤ ਸਿੰਘ ਤਰਖਾਣ ਮਾਜਰਾ, ਰਾਮ ਮੂਰਤੀ ਹਾਜ਼ਰ ਸਨ ।