8 ਈਟੀਟੀ ਅਧਿਆਪਕ ਕੀਤੇ ਹੈੱਡ ਟੀਚਰ ਪਦਉੱਨਤ

ਐਜੂਕੇਸ਼ਨ ਪੰਜਾਬ

ਬਰਨਾਲਾ, 14 ਫ਼ਰਵਰੀ, ਬੋਲੇ ਪੰਜਾਬ ਬਿਊਰੋ :
ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ (ਐ.ਸਿੱ) ਪੰਜਾਬ ਦੀ ਪ੍ਰਵਾਨਗੀ ਉਪਰੰਤ ਜ਼ਿਲ੍ਹਾ ਸਿੱਖਿਆ ਦਫ਼ਤਰ ਐੱਲੀਮੈਂਟਰੀ ਸਿੱਖਿਆ ਬਰਨਾਲਾ ਵੱਲੋਂ ਸਿੱਖਿਆ ਵਿਭਾਗ ’ਚ ਕੰਮ ਕਰਦੇ 8 ਈਟੀਟੀ ਅਧਿਆਪਕਾਂ ਨੂੰ ਬਤੌਰ ਹੈੱਡ ਟੀਚਰ ਪਦਉੱਨਤ ਕੀਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ) (ਐ.ਸਿੱ.) ਇੰਦੂ ਸਿਮਕ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਨੀਰਜਾ ਨੇ ਦੱਸਿਆ ਕਿ ਸਕਰੀਨਿੰਗ ਕਮੇਟੀ ਵੱਲੋਂ ਵਿਚਾਰਨ ਉਪਰੰਤ ਯੋਗ ਪਾਏ ਗਏ ਕਰਮਚਾਰੀਆਂ ਦੀ ਪਦਉੱਨਤੀ ਬਤੌਰ ਹੈੱਡ ਟੀਚਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਤੌਰ ਹੈੱਡ ਟੀਚਰ 8 ਈਟੀਟੀ ਅਧਿਆਪਕ ਪਦਉੱਨਤ ਹੋਏ ਹਨ। ਜਿਨ੍ਹਾਂ ’ਚ ਯੋਗਿਤਾ ਰਾਣੀ ਜੋ ਪਹਿਲਾਂ ਵੀ ਆਪਣੀਆਂ ਸੇਵਾਵਾਂ ਸਰਕਾਰੀ ਪ੍ਰਾਇਮਰੀ ਸਕੂਲ (ਸ.ਪ.ਸ) ਅਕਾਲਗੜ੍ਹ ਬਸਤੀ ’ਚ ਨਿਭਾਅ ਰਹੇ ਸਨ, ਪਦਉੱਨਤੀ ਉਪਰੰਤ ਵੀ ਉਹ ਉਸੇ ਸਕੂਲ ’ਚ ਸੇਵਾਵਾਂ ਨਿਭਾਉਣਗੇ। ਨਿਸ਼ੀ ਰਾਣੀ ਜੋ (ਸ.ਪ.ਸ) ਧਨੌਲਾ ਲੜਕੇ ’ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਹੁਣ (ਸ.ਪ.ਸ) ਕੋਠੇ ਸੈਦੋ ’ਚ ਡਿਊਟੀ ਨਿਭਾਉਣਗੇ। ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੋ (ਸ.ਪ.ਸ) ਹਰੀਗੜ੍ਹ ’ਚ ਸੇਵਾਵਾਂ ਨਿਭਾਅ ਰਹੇ ਸਨ, ਹੁਣ (ਸ.ਪ.ਸ) ਭੱਠਲਾਂ ’ਚ, ਹਰਪ੍ਰੀਤ ਕੌਰ ਜੋ (ਸਪਸ) ਕੁਤਬਾ ’ਚ ਡਿਊਟੀ ਕਰ ਰਹੇ ਸਨ, ਪਦਉੱਨਤੀ ਉਪਰੰਤ ਮੁੜ ੳਸੇ ਸਕੂਲ ’ਚ ਹੀ ਸੇਵਾਵਾਂ ਨਿਭਾਉਣਗੇ। ਅਜੀਤ ਕੌਰ ਜੋ (ਸਪਸ) ਅਮਲਾ ਸਿੰਘ ਵਾਲਾ ’ਚ ਡਿਊਟੀ ਨਿਭਾਅ ਰਹੇ ਸਨ, ਹੁਣ (ਸਪਸ) ਠੀਕਰੀਵਾਲਾ ’ਚ, ਸ਼ਰਨਜੀਤ ਸਿੰਘ ਜੋ (ਸ.ਪ.ਸ) ਰੂੜੇਕੇ ਕਲਾਂ ’ਚ ਸੇਵਾਵਾਂ ਨਿਭਾਅ ਰਹੇ ਸਨ, ਹੁਣ ਸ.ਪ.ਸ ਬਦਰਾ ’ਚ, ਰਾਜਿੰਦਰ ਕੁਮਾਰ ਜੋ ਸਪਸ ਗੁਰਮ ’ਚ ਤੈਨਾਤ ਸਨ, ਹੁਣ ਸਪਸ ਕਾਹਨੇਕੇ ’ਚ ਅਤੇ ਹਰਪ੍ਰੀਤ ਸਿੰਘ ਜੋ ਸਪਸ ਭੋਤਨਾ ’ਚ ਸੇਵਾਵਾਂ ਨਿਭਾਅ ਰਹੇ ਸਨ, ਪਦਉੱਨਤੀ ਉਪਰੰਤ ਸਪਸ ਬੀਹਲੀ ’ਚ ਡਿਊਟੀ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਪਦਉੱਨਤ ਹੋਏ ਅਧਿਆਪਕਾਂ ਨੂੰ ਸਟੇਸ਼ਨ ਅਲਾਟਮੈਂਟ ਦੇ ਹੁਕਮ ਜਾਰੀ ਹੋਣ ਦੀ ਮਿਤੀ ਤੋਂ 5 ਦਿਨਾਂ ਦੇ ਅੰਦਰ ਹਾਜ਼ਰ ਹੋਣਾ ਪਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।