ਰੂਪਨਗਰ, 13 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਘਨੌਲੀ ਵਿਖੇ ਏਅਰਟੈੱਲ ਕੰਪਨੀ ਦੇ ਪੁਰਾਣੇ ਟਾਵਰ ਨੂੰ ਖੋਲ੍ਹਣ ਦੌਰਾਨ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਟਾਵਰ ’ਤੇ ਕੰਮ ਕਰਦੇ ਸਮੇਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਰਠ ਦੇ ਸ਼ਾਨ-ਏ-ਆਲਮ (32) ਦੀ ਉਚਾਈ ਤੋਂ ਡਿੱਗਣ ਨਾਲ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲਗਭਗ 50 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਿਆ। ਗੰਭੀਰ ਸਥਿਤੀ ਵਿੱਚ ਉਸ ਨੂੰ ਤੁਰੰਤ ਰੂਪਨਗਰ ਦੇ ਸਾਂਘਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾਇਆ ਗਿਆ ਹੈ।
ਸ਼ਾਨ-ਏ-ਆਲਮ ਬੁਜ਼ੁਰਗ ਪਿੰਡ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
