ਮਨਰਾਜ ਸਿੰਘ ਨੇ ਦੀ ਪਲੇ ਵੇਜ ਸੀਨੀਅਰ ਸੈਕੈਂਡਰੀ ਸਕੂਲ ਦਾ ਨਾਮ ਨੈਸ਼ਨਲ ਪੱਧਰ ਤੇ ਚਮਕਾਇਆ

ਪੰਜਾਬ

ਪਟਿਆਲਾ 13 ਫਰਵਰੀ ,ਬੋਲੇ ਪੰਜਾਬ ਬਿਊਰੋ :

ਦੀ ਪਲੇ ਵੇਜ ਸਕੂਲ ਦੇ ਚੇਅਰਮੈਨ ਡਾ.ਰਾਜਦੀਪ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਸਪੋਰਟਸ ਇੰਚਾਰਜ ਸੁਰਿੰਦਰਪਾਲ ਸਿੰਘ ਐਸਪੀ ਦੇ ਤਾਲਮੇਲ ਉਹਨਾਂ ਦੇ ਸਕੂਲ ਦੇ ਬਾਰਵੀਂ ਜਮਾਤ ਮੈਡੀਕਲ ਸਟਰੀਮ ਦੇ ਵਿਦਿਆਰਥੀ ਮਨਰਾਜ ਸਿੰਘ ਨੇ ਸਕੂਲ ਦਾ ਨਾਮ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਬੇਸਬਾਲ ਗੇਮ ਵਿੱਚ ਅੰਡਰ 21 ਉਮਰ ਗੁੱਟ ਵਿੱਚ ਬਰਾਉਂਸ ਦਾ ਮੈਡਲ ਜਿੱਤਿਆ। 68ਵੀਆਂ ਅੰਤਰ ਸਕੂਲ ਖੇਡਾਂ ਜੋ ਕਿ ਸੰਗਰੂਰ ਵਿਖੇ ਹੋਈਆਂ ਦੇ ਵਿੱਚ ਸਿਲਵਰ ਮੈਡਲ ਅੰਡਰ 19 ਬੇਸਬਾਲ ਵਿੱਚ ਜਿੱਤਿਆ। ਮਨਰਾਜ ਸਿੰਘ ਨੇ ਸਕੂਲ ਦਾ ਨਾਮ ਨੈਸ਼ਨਲ ਪੱਧਰ ਤੇ ਮਹਾਰਾਸ਼ਟਰ ਨਾਂਦੇੜ ਸਾਹਿਬ ਵਿਖੇ ਹੋਈਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਵਿੱਚ ਪੰਜਾਬ ਦੀ ਟੀਮ ਵੱਲੋਂ ਖੇਡ ਕੇ ਸਕੂਲ ਦਾ ਨਾਮ ਨੈਸ਼ਨਲ ਪੱਧਰ ਪੱਧਰ ਤੇ ਵੀ ਚਮਕਾਇਆ। ਇਸ ਮੌਕੇ ਤੇ ਪਟਿਆਲਾ ਡਿਸਟ੍ਰਿਕਟ ਬੇਸਬਾਲ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਹਰੀਸ ਸਿੰਘ ਰਾਵਤ ਨੇ ਵੀ ਮਨਰਾਜ ਸਿੰਘ ਨੂੰ ਅਸ਼ੀਰਵਾਦ ਦਿੱਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।