ਚੰਡੀਗੜ੍ਹ, 12 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਸਵਰਗੀ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੋਤਰੀ ਹਰਕੀਰਤ ਦੇ ਵਿਆਹ ਦੀਆਂ ਰਸਮਾਂ ਸਪੂੰਰਨ ਹੋਈਆਂ । ਇਸ ਦਰਮਿਆਨ ਹਰਕੀਰਤ ਕੌਰ ਬਾਦਲ ਦੇ ਵਿਆਹ ਨੂੰ ਲੈ ਕੇ ਮੰਗਲਵਾਰ ਨੂੰ ਦਿੱਲੀ ‘ਚ ਪਾਰਟੀ ਕੀਤੀ ਗਈ। ਇਸ ਦੌਰਾਨ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਜੀਤ ਸਿੰਘ ਮਜੀਠੀਆ ਪੰਜਾਬੀ ਗਾਇਕ ਮੀਕਾ ਸਿੰਘ ਦੇ ਗੀਤਾਂ ‘ਤੇ ਨੱਚਦੇ ਨਜ਼ਰ ਆਏ।
ਵੀਡੀਓ ‘ਚ ਸੁਖਬੀਰ ਬਾਦਲ ਦਾ ਜਵਾਈ ਤੇਜਵੀਰ ਸਿੰਘ ਉਨ੍ਹਾਂ ਨਾਲ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ 14 ਜਨਵਰੀ ਨੂੰ ਹੋਈ ਪਾਰਟੀ ‘ਚ ਗਾਇਕਾ ਅਫਸਾਨਾ ਖਾਨ ਨੇ ਖੂਬ ਧੂਮ ਮਚਾਈ ਸੀ। ਇਸ ਦੌਰਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਅਫਸਾਨਾ ਖਾਨ ਦੇ ਗੀਤਾਂ ‘ਤੇ ਖੂਬ ਭੰਗੜਾ ਪਾਇਆ।ਵਿਆਹ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ, ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ, ਸਪਾ ਪ੍ਰਧਾਨ ਅਖਿਲੇਸ਼ ਯਾਦਵ, ਉਨ੍ਹਾਂ ਦੀ ਪਤਨੀ ਡਿੰਪਲ ਯਾਦਵ, ਪਟਿਆਲਾ ਦੀ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ, ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਅਧਿਆਤਮਿਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਹਾਜ਼ਰ ਸਨ।