ਲੋਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਮਟੌਰ ‘ਚ ਲੋੜਵੰਦ ਮਹਿਲਾਵਾਂ ਨੂੰ ਦਿੱਤੀਆਂ ਗਈਆਂ ਸਿਲਾਈ ਮਸ਼ੀਨਾਂ

ਪੰਜਾਬ

ਦੁਨੀਆਂ ਭਰ ਵਿੱਚ ਸਮਾਜ ਸੇਵਾ ਦੇ ਕੰਮਾਂ ‘ਚ ਲੋਇਨਜ ਕਲੱਬ ਲਗਾਤਾਰ ਸਰਗਰਮ : ਡਾਕਟਰ ਭਵਰਾ

ਮੋਹਾਲੀ 12 ਫਰਵਰੀ ,ਬੋਲੇ ਪੰਜਾਬ ਬਿਊਰੋ :
ਅੱਜ ਲੋਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਨੇ ਪਿੰਡ ਮਟੌਰ ਮੋਹਾਲੀ ਵਿੱਚ ਜੇ.ਐਲ.ਪੀ.ਐਲ. ਸਿਲਾਈ ਸਕਿੱਲ ਸੈਂਟਰ ਦੇ ਦੋ ਪ੍ਰੋਜੈਕਟ ਸ਼ੁਰੂ ਕੀਤੇ ਜਿਨ੍ਹਾਂ ਦੇ ਵਿੱਚ 6 ਮਹੀਨਿਆਂ ਦਾ -ਸਿਲਾਈ ਅਤੇ ਵਿਕਾਸ ਕੋਰਸ ਲੈਵਲ -4 ਪੂਰਾ ਕਰਨ ਵਾਲੇ ਅਤੇ ਸਕਿੱਲ ਇੰਡੀਆ ਪ੍ਰੋਗਰਾਮ ਅਧੀਨ ਲਈ ਗਈ ਪ੍ਰੀਖਿਆ ਵਿੱਚ ਸਫਲ ਹੋਣ ਵਾਲੇ 18 ਸਫਲ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਤੇ ਪ੍ਰੋਜੈਕਟ ਚੇਅਰਪਰਸਨ ਲੈਫਟੀਨੈਂਟ ਡਾਕਟਰ ਐਸ ਐਸ ਭਵਰਾ ਹੋਰਾਂ ਦੇ ਵੱਲੋਂ ਯੋਗ ਉਮੀਦਵਾਰਾਂ ਨੂੰ ਸਿਲਾਈ ਮਸ਼ੀਨਾਂ ਤਕਸੀਮ ਕੀਤੀਆਂ ਗਈਆਂ,
ਸਿਖਲਾਈ ਪ੍ਰੋਗਰਾਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਤਿੰਨ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ ਤਾਂ ਜੋ ਤਾਂ ਜੋ ਉਹ ਆਤਮ ਨਿਰਭਰ ਬਣ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਰੋਜ਼ੀ- ਰੋਟੀ ਕਮਾ ਸਕਣ , ਡਾਕਟਰ ਐਸਐਸ ਭਵਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿ ਜੇ.ਐਲ. ਪੀ. ਐਲ. ਸਿਲਾਈ ਸਕਿਲ ਪ੍ਰੋਜੈਕਟ ਦੇ ਤਹਿਤ ਸ਼ੁਰੂ ਕੀਤੇ ਗਏ ਸੈਂਟਰਾਂ ਦੇ ਵਿੱਚ ਸਫਲਤਾ ਪੂਰਵਕ ਕੋਰਸ ਪੂਰਾ ਕਰਨ ਵਾਲੀਆਂ ਔਰਤਾਂ ਨੂੰ ਜਿੱਥੇ ਸਰਟੀਫਿਕੇਟ ਵੰਡੇ ਗਏ ਹਨ ਉੱਥੇ ਉਹਨਾਂ ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਹਨ ਤਾਂ ਕਿ ਉਹ ਹੋਰਨਾ ਔਰਤਾਂ ਲਈ ਵੀ ਪ੍ਰੇਰਨਾ ਬਣ ਸਕਣ,


ਪ੍ਰੋਜੈਕਟ ਚੇਅਰਪਰਸਨ ਲਾਇਨ ਪਰਮਜੀਤ ਸਿੰਘ
ਗੋਲਡਨ ਲਾਇਨਜ਼ ਦੀ ਲਾਇਨੈਸ ਮਨਜੀਤ ਭਾਮਰਾ ਨੇ ਲੋਇਨਸ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਜਾਣ-ਪਛਾਣ ਕਰਵਾਉਣ ਤੋਂ ਬਾਅਦ, ਸਿਲਾਈ ਸੈਂਟਰ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਆਪਣੀ ਆਵਾਜ਼ ਵਿੱਚ ਗੀਤਾਂ ਨਾਲ ਉਨ੍ਹਾਂ ਨੂੰ ਮੋਹਿਤ ਵੀ ਕੀਤਾ।
ਇਸ ਮੌਕੇ ‘ਤੇ ਉਡਾਨ ਗੋਲਡਨ ਲਾਇਨੈਸ ਕਲੱਬ ਦੀ ਪ੍ਰਧਾਨ ਜੀ.ਐਲ.ਐਸ. ਵੀਨਾ ਸਚਦੇਵਾ ਵੀ ਮੌਜੂਦ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ।
ਲਾਇਨ ਡਾ. ਐਸ.ਐਸ ਭਵਰਾ ਨੇ ਬਾਅਦ ਨਾਜ਼ਰੀਨ ਦੇ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦੁਨੀਆ ਭਰ ਦੇ ਲੋਇਨਜ ਕਲੱਬਾਂ, ਦੀਆਂ ਗਤੀਵਿਧੀਆਂ ਅਤੇ ਲਾਇਨਵਾਦ ਦੇ ਉਦੇਸ਼ ਬਾਰੇ ਜਾਣੂ ਕਰਵਾਇਆ।
ਲਾਇਨ ਇਕੇਸ਼ ਪਾਲ ਸਿੰਘ ਨੇ ਵਿਦਿਆਰਥੀਆਂ ਨਾਲ ਕਾਰੋਬਾਰ ਦੇ ਵਪਾਰਕ ਪਹਿਲੂਆਂ ਅਤੇ ਕੱਪੜੇ ਦੇ ਉਤਪਾਦਨ ਵਿੱਚ ਉਨ੍ਹਾਂ ਦੀ ਮਿਹਨਤ ਦੀ ਗਣਨਾ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ।ਇਸ ਮੌਕੇ ‘ਤੇ ਮੌਜੂਦ ਹੋਰ ਮੈਂਬਰ ਲਾਇਨ ਪਰਮਜੀਤ ਸਿੰਘ ਲਾਇਨੈਸ ਰੇਣੂ ਅਤੇ ਲਾਇਨ ਰਮਨ ਕੁਮਾਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।