ਇਸਲਾਮਾਬਾਦ, 12 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਤੁਰਬਤ ਖੇਤਰ ’ਚ ਦੋ ਹਿੰਦੂ ਨਾਗਰਿਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਇਕ ਹੋਰ ਹਿੰਦੂ ਨਾਗਰਿਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਪੁਲਿਸ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਰੇ ਗਏ ਦੋਹਾਂ ਦੀ ਪਹਚਾਣ ਹਰੀ ਲਾਲ ਤੇ ਮੋਤੀ ਲਾਲ ਦੇ ਤੌਰ ਤੇ ਹੋਈ ਹੈ। ਜ਼ਖ਼ਮੀ ਵਿਅਕਤੀ ਦੀ ਪਹਚਾਣ ਸ਼ੇਰੋਮਲ ਵਜੋਂ ਕੀਤੀ ਗਈ ਹੈ।
ਡਿਪਟੀ ਰੈਜਰਵ ਗਾਰਡ (DRG) ਅਰਸਲਾਨ ਖੋਕਰ ਮੁਤਾਬਕ ਦੋ ਅਣਪਛਾਤੇ ਹਮਲਾਵਰ, ਜੋ ਨਕਾਬਪੋਸ਼ ਸਨ, ਬਾਈਕ ਤੇ ਆਏ ਤੇ ਬਾਜ਼ਾਰ ਦੇ ਨੇੜੇ ਇਕ ਘਰ ਦੇ ਬਾਹਰ ਖੜ੍ਹੇ ਲੋਕਾਂ ’ਤੇ ਫਾਇਰਿੰਗ ਕਰ ਦਿੱਤੀ। ਚਾਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਵਿਚੋਂ ਦੋ ਦੀ ਮੌਕੇ ’ਤੇ ਮੌਤ ਹੋ ਗਈ।
ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਨਹੀਂ ਲਈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਹਮਲਾ ਵਪਾਰਕ ਰੰਜ਼ਿਸ਼ ਦਾ ਨਤੀਜਾ ਹੋ ਸਕਦਾ ਹੈ।
![](https://www.bolepunjab.com/wp-content/uploads/2025/02/signal-2025-02-12-063342_002.png)