ਖਨੌਰੀ, 12 ਫਰਵਰੀ,ਬੋਲੇ ਪੰਜਾਬ ਬਿਊਰੋ :
ਢਾਬੀਗੁੱਜਰਾਂ-ਖਨੌਰੀ ਸਰਹੱਦ ’ਤੇ ਚੱਲ ਰਹੀ ਕਿਸਾਨ ਮਹਾਂ ਪੰਚਾਇਤ ਦੌਰਾਨ ਅਚਾਨਕ ਇੱਕ ਘਟਨਾ ਵਾਪਰੀ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜ ਗਈ। ਮੌਕੇ ਤੇ ਮੌਜੂਦ ਡਾਕਟਰੀ ਟੀਮ ਨੇ ਤੁਰੰਤ ਉਨ੍ਹਾਂ ਦਾ ਮੁਢਲਾ ਇਲਾਜ ਕੀਤਾ ਅਤੇ ਐਂਬੂਲੈਂਸ ਰਾਹੀਂ ਰਜਿੰਦਰਾ ਹਸਪਤਾਲ, ਪਟਿਆਲਾ ਵੱਲ ਰਵਾਨਾ ਕਰ ਦਿੱਤਾ।
ਇਸ ਸੰਬੰਧੀ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਲਖਵਿੰਦਰ ਸਿੰਘ ਔਲਖ ਅਤੇ ਗੁਰਦੀਪ ਸਿੰਘ ਚਹਿਲ ਨੇ ਦੱਸਿਆ ਕਿ ਬਲਦੇਵ ਸਿੰਘ ਸਿਰਸਾ ਮਹਾਂ ਪੰਚਾਇਤ ਦੌਰਾਨ ਅਚਾਨਕ ਬੇਹੋਸ਼ ਹੋ ਕੇ ਜਮੀਨ ਤੇ ਡਿੱਗ ਗਏ। ਮੌਕੇ ’ਤੇ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਸੰਭਾਲਿਆ।
![](https://www.bolepunjab.com/wp-content/uploads/2025/02/signal-2025-02-12-132757_002.jpeg)