ਧਾਰਮਿਕ ਸਮਾਗਮ ਤੇ ਅਟੁੱਤ ਲੰਗਰ ਚਲਾਇਆ ਗਿਆ
ਸ੍ਰੀ ਚਮਕੌਰ ਸਾਹਿਬ ,12 ਫਰਵਰੀ ,ਬੋਲੇ ਪੰਜਾਬ ਬਿਊਰੋ :
ਮੇਨ ਬਾਜ਼ਾਰ ਸ੍ਰੀ ਚਮਕੌਰ ਸਾਹਿਬ ਵਿਖੇ ਭਗਤ ਰਵਿਦਾਸ ਨੌਜਵਾਨ ਸਿੰਘ ਸਭਾ ਵਾਰਡ ਨੰਬਰ ਪੰਜ ਦੇ ਨੌਜਵਾਨਾਂ ਤੇ ਸਮੁੱਚੇ ਵਾਰਡ ਵਾਸੀਆਂ ਵੱਲੋਂ ਸ਼੍ਰੋਮਣੀ ਗੁਰੂ ਸ੍ਰੀ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ ।ਇਸ ਮੌਕੇ ਸਤਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸਮੁੱਚੇ ਨੌਜਵਾਨਾਂ ਵੱਲੋਂ ਵਾਰਡ, ਇਲਾਕੇ ਵਾਸੀਆਂ ਅਤੇ ਵਿਦੇਸ਼ ਗਏ ਭਰਾਵਾਂ ਸਹਿਯੋਗ ਦਿੱਤਾ ਭਰਮਾ ਸਹਿਯੋਗ ਦਿੱਤਾ ।ਸਮਾਗਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਉਪਰੰਤ ਗਿਆਨੀ ਸੁਖਵਿੰਦਰ ਸਿੰਘ ਮਾਣੇ ਮਾਜਰਾ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਐਮ ਸੀ ਸੁਖਬੀਰ ਸਿੰਘ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੀਏ ਗੁਰਚਰਨ ਸਿੰਘ ਮਾਣੇ ਮਾਜਰਾ , ਮੁਲਾਜ਼ਮ ਆਗੂ ਮਲਾਗਰ ਸਿੰਘ ਖਮਾਣੋ ,ਗਗਨਦੀਪ ਸਿੰਘ, ਅਮਰੀਕ ਸਿੰਘ, ਸੂਰਜ ਕੁਮਾਰ ,ਮੋਹਣ ਸਿੰਘ, ਜਸਬੀਰ ਸਿੰਘ ਜੱਸੀ , ਪ੍ਰੀਤੀ, ਪਿੰਨੀ ਇਟਲੀ ਆਦਿ ਹਾਜਰ ਸਨ ।ਇਸ ਉਪਰੰਤ ਮੇਨ ਬਾਜ਼ਾਰ ਵਿੱਚ ਗੁਰੂ ਦਾ ਲੰਗਰ ਚਲਾਇਆ ਗਿਆ।