18 ਫਰਵਰੀ ਨੂੰ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ

ਪੰਜਾਬ

ਮੋਹਾਲੀ 11 ਫਰਵਰੀ ,ਬੋਲੇ ਪੰਜਾਬ ਬਿਊਰੋ :

ਪੰਜਾਬ ਦੀ ਧਰੋਹਰ ਨੂੰ ਸੰਭਾਲਣ ਅਤੇ ਉਸ ਨੂੰ ਵਿਸ਼ਵ ਪੱਧਰ ਤੇ ਉਤਸਾਹਿਤ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਨੂੰ -ਵਿਰਸਾ ਪੰਜਾਬ ਪਰਾਈਡ ਅਵਾਰਡ- ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਇਸ ਨੂੰ ਲੈ ਕੇ 18 ਫਰਵਰੀ ਨੂੰ ਸਵਾਮੀ ਵਿਵੇਕਾਨੰਦ ਗਰੁੱਪ ਆਫ ਕਾਲਜਸ ਬਨੂੜ -ਰਾਜਪੁਰਾ ਰੋਡ ਵਿਖੇ ਕਰਵਾਇਆ ਜਾ ਰਿਹਾ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੋਨਿਕਾ ਘਈ- ਆਯੋਜਕ ਜੋ ਕਿ ਇਸ ਸਮਾਗਮ ਦੀ ਅਗਵਾਈ ਕਰ ਰਹੀ ਹੈ ,ਨੇ ਦੱਸਿਆ ਕਿ ਇਹ ਇਸ ਸਮਾਗਮ ਦੇ ਦੌਰਾਨ ਉਹਨਾਂ ਸ਼ਖਸ਼ੀਅਤਾਂ ਨੂੰ ਐਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ ਨਵੀਂ ਪੀੜੀ ਨੂੰ ਆਪਣੇ ਮੂਲ ਨਾਲ ਜੁੜਨ ਅਤੇ ਆਪਣੀ ਵਿਰਾਸਤ ਤੇ ਮਾਣ ਕਰਨਾ ਸਿਖਾਉਣ ਦੇ ਲਈ ਨੌਜਵਾਨ ਪੀੜੀ ਨੂੰ ਪ੍ਰੇਰਨਾ ਮਿਲ ਸਕੇਗੀ, ਮੋਨਿਕਾ ਹੋਰਾਂ ਦੱਸਿਆ ਕਿ- ਵਿਰਸਾ ਪੰਜਾਬ ਪਰਾਈਡ ਅਵਾਰਡ- ਦਾ ਮੁੱਖ ਉਦੇਸ਼ ਉਹਨਾਂ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਹੈ, ਜਿਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਵਿਸ਼ਵ ਪੱਧਰ ਤੇ ਮਾਣ ਦਵਾਉਣ ਵਿੱਚ ਆਪਣਾ ਨਿੱਗਰ ਯੋਗਦਾਨ ਪਾਇਆ, ਉਹਨਾਂ ਕਿਹਾ ਕਿ ਨੌਜਵਾਨ ਪੀੜੀ ਵਿੱਚ ਪੰਜਾਬੀ ਪਰੰਪਰਾਵਾਂ ਪ੍ਰਤੀ ਮਾਣ ਅਤੇ ਭਾਵਨਾ ਨੂੰ ਮੁੜ ਜਿਉਂਦੇ ਕਰਨ ਦੇ ਲਈ ਸੱਭਿਆਚਾਰਕ ਮੰਚ ਪ੍ਰਦਾਨ ਕਰਨਾ, ਜਿੱਥੇ ਜਿੱਥੇ ਕਿ ਸੰਗੀਤ, ਰਾਹੀਂ ਪੰਜਾਬੀ ਵਿਰਾਸਤ ਨੂੰ ਵਿਖਾਇਆ ਜਾ ਸਕੇ, ਪ੍ਰੋਗਰਾਮ ਦੇ ਆਯੋਜਕ ਹਰਦੀਪ ਸਿੰਘ ਅਤੇ ਮੈਡਮ ਮੋਨਿਕਾ ਹੋਰਾਂ ਦੱਸਿਆ ਕਿ ਇਸ ਸਮਾਗਮ ਨਾਲ ਸੰਬੰਧਿਤ ਤਿਆਰੀਆਂ ਨੂੰ ਅੰਤਿਮ ਛੋਹ ਦਿੱਤੀ ਜਾ ਰਹੀ, ਮੈਡਮ ਮੋਨਿਕਾ ਹੋਰਾਂ ਦੱਸਿਆ ਕਿ ਇਸ ਸਮਾਗਮ ਦੇ ਦੌਰਾਨ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਨੂੰ ਪੇਸ਼ ਕਰਨ ਵਾਲੇ ਕਲਾਕਾਰਾਂ ਦੇ ਵਿੱਚ ਮਹਿਮਾਨਾਂ ਵਜੋਂ ਮੁਹੰਮਦ ਸਦੀਕ, ਸੰਜੀਵ ਖੰਨਾ- ਸਕੱਤਰ ਭਾਜਪਾ ਪੰਜਾਬ ਹਰਿਸੁਖ ਇੰਦਰ ਸਿੰਘ ਬੱਬੀ ਬਾਦਲ, ਫਿਲਮ ਕਲਾਕਾਰ ਸੋਨੀਆ ਮਾਨ, ਭੰਗੜਾ ਕੋਰਟ ਬਲਵਿੰਦਰ ਸਿੰਘ ਗੁਰੂ, ੁੱਧਵੀਰ ਮਾਣਕ, ਦਰਸ਼ਨ ਔਲਖ, ਸ਼ਮਸ਼ੇਰ ਸੰਧੂ, ਹਰਦੀਪ ਗਿੱਲ ,ਚਰਨਜੀਤ ਅਹੂਜਾ, ਨੀਨਾ ਬੁੰਡੇਲ, ਗਿਰਜਾ ਸ਼ੰਕਰ, ਸੁਖੀ ਬਰਾੜ, ਸੁਨੀਤਾ ਧੀਰ, ਮਾਸਾ ਅਲੀ ਅਤੇ ਹੋਰ ਕਈ ਪ੍ਰਮੁੱਖ ਸ਼ਖਸ਼ੀਅਤਾਂ ਸ਼ਾਮਿਲ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।