ਚੰਡੀਗੜ੍ਹ, 11 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਸੂਚਨਾ ਕਮਿਸ਼ਨ ਨੂੰ ਅੱਜ ਦੋ ਨਵੇਂ ਸੂਚਨਾ ਕਮਿਸ਼ਨਰ ਮਿਲੇ ਹਨ, ਜਿਨ੍ਹਾਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਨ੍ਹਾਂ ਨੂੰ ਸਹੁੰ ਚੁਕਾਈ। ਨਵੇਂ ਸੂਚਨਾ ਕਮਿਸ਼ਨਰਾਂ ਵਿੱਚ ਐਡਵੋਕੇਟ ਹਰਪ੍ਰੀਤ ਸੰਧੂ ਅਤੇ ਪੂਜਾ ਗੁਪਤਾ ਸ਼ਾਮਲ ਹਨ।ਸਹੁੰ ਚੁੱਕ ਸਮਾਰੋਹ ਦਾ ਸੰਚਾਲਨ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਕੀਤਾ ਗਿਆ।
ਐਡਵੋਕੇਟ ਹਰਪ੍ਰੀਤ ਸੰਧੂ ਅਤੇ ਪੂਜਾ ਗੁਪਤਾ ਦੀ ਨਿਯੁਕਤੀ ਨੂੰ 27 ਜਨਵਰੀ 2025 ਨੂੰ ਪੰਜਾਬ ਸਰਕਾਰ ਨੇ ਅਧਿਕਾਰਿਕ ਤੌਰ ’ਤੇ ਸੂਚਿਤ ਕੀਤਾ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨਵੀਆਂ ਨਿਯੁਕਤੀਆਂ ਰਾਜ ਸੂਚਨਾ ਕਮਿਸ਼ਨ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਤੇ ਪਾਰਦਰਸ਼ੀ ਬਣਾਉਣਗੀਆਂ।
ਸੂਚਨਾ ਕਮਿਸ਼ਨ ਵਿੱਚ ਨਵੇਂ ਤਕਨੀਕੀ ਸੁਧਾਰ ਅਤੇ ਕਮਿਸ਼ਨਰਾਂ ਦੀ ਨਵੀਂ ਟੀਮ ਨਾਲ ਹੁਣ ਜ਼ਿਆਦਾ ਤੇਜ਼ੀ ਨਾਲ ਕੰਮ ਹੋਵੇਗਾ।
![](https://www.bolepunjab.com/wp-content/uploads/2025/02/signal-2025-02-11-173831_002.jpeg)