ਨਵੀਂ ਦਿੱਲੀ 11 ਫਰਵਰੀ ,ਬੋਲੇ ਪੰਜਾਬ ਬਿਊਰੋ :
ਜੰਮੂ ਕਸ਼ਮੀਰ ਵਿੰਚ ਐਲਓਸੀ ਦੇ ਨੇੜੇ ਆਈਈਡੀ ਧਮਾਕਾ ਹੋਣ ਕਾਰਨ ਦੋ ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਖਬਰਾਂ ਮੁਤਾਬਕ ਮੰਗਲਵਾਰ ਦੁਪਹਿਰ ਕਰੀਬ 3.30 ਵਜੇ ਜੰਮੂ ਜ਼ਿਲ੍ਹੇ ਦੇ ਖੌਰ ਥਾਣੇ ਅੰਦਰ ਕੇਰੀ ਬਟਲ ਖੇਤਰ ਵਿੱਚ ਐਲਓਸੀ ਦੇ ਨੇੜੇ ਆਈਈਡੀ ਧਮਾਕਾ ਹੋਹਿਆ। ਇਸ ਧਮਾਕੇ ਵਿੱਚ 3 ਜਵਾਨ ਜ਼ਖਮੀ ਹੋ ਗਏ, ਜਿੰਨਾ ਨੂੰ ਫੌਜ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੰਨਾਂ ਵਿਚੋਂ 2 ਦੀ ਇਲਾਜ ਦੌਰਾਨ ਮੌਤ ਹੋ ਗਈ, ਉਥੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਅਧਿਕਾਰੀਆਂ ਮੁਤਾਬਕ ਕੰਟਰੋਲ ਰੇਖਾ ਨੇੜੇ ਫੌਜ ਦੀ ਪਾਰਟੀ ਗਸ਼ਤ ਕਰ ਰਹੀ ਸੀ। ਇਸ ਦੌਰਾਨ ਅੱਤਵਾਦੀਆਂ ਨੇ ਆਈਈਡੀ ਬਲਾਸਟ ਕੀਤਾ। ਇਸ ਦੀ ਚਪੇਟ ਵਿੱਚ ਤਿੰਨ ਸੈਨਿਕ ਆ ਗਏ। ਸੂਚਨਾ ਮਿਲਦਿਆ ਹੀ ਵਾਧੂ ਸੈਨਾ ਬਲ ਪਹੁੰਚ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਅੱਤਵਾਦੀਆਂ ਦੀ ਭਾਲ ਲਈ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ।