ਮੰਡੀ ਗੋਬਿੰਦਗੜ੍ਹ, 10 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪਿੰਡ ਅਜਨਾਲੀ ਵਿਖੇ ਇਕ ਦਿਲ ਦਹਲਾ ਦੇਣ ਵਾਲਾ ਹਾਦਸਾ ਵਾਪਰਿਆ। ਇਕ ਸਾਲਾ ਬੱਚਾ ਟਰੈਕਟਰ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਪੁਲਿਸ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਬੱਚੇ ਦੀ ਮਾਂ ਰਾਧਿਕਾ, ਜੋ ਆਪਣੇ ਬੱਚੇ ਨਾਲ ਦੁਕਾਨ ਤੋਂ ਸੌਦਾ ਲੈਣ ਗਈ ਸੀ, ਨਾਲ ਇਹ ਦੁਖਦਾਈ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸੌਦਾ ਲੈਣ ਦੇ ਬਾਅਦ ਉਸ ਨੇ ਆਪਣੇ ਬੱਚੇ ਕੇਕੇ ਸਾਹਨੀ ਨੂੰ ਗੋਦੀ ਵਿੱਚੋਂ ਉਤਾਰ ਦਿੱਤਾ। ਬੱਚਾ ਖੇਡਦਾ ਹੋਇਆ ਸੜਕ ’ਤੇ ਪਹੁੰਚ ਗਿਆ, ਜਿਥੇ ਇੱਕ ਤੇਜ਼ ਰਫ਼ਤਾਰ ਟਰੈਕਟਰ ਨੇ ਉਸ ਨੂੰ ਕੁਚਲ ਦਿੱਤਾ।
ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਬੱਚੇ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
![](https://www.bolepunjab.com/wp-content/uploads/2025/02/signal-2025-02-10-063507_002.jpeg)