ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਹਲਕਾ ਵਿਧਾਇਕ ਦੇ ਦਫਤਰ ਅੱਗੇ ਕੀਤਾ ਪ੍ਰਦਰਸ਼ਨ

ਪੰਜਾਬ

ਹਲਕਾ ਵਿਧਾਇਕ ਨੂੰ ਮੰਗ ਪੱਤਰ ਦੇ ਕੇ ਮੁਲਾਜ਼ਮਾਂ ਤੇ ਪੈਨਸ਼ਨ ਨੇ ਕੀਤਾ ਗੁੱਸੇ ਦਾ ਪ੍ਰਗਟਾਵਾ

ਫਤਿਹਗੜ੍ਹ ਸਾਹਿਬ,10, ਫਰਵਰੀ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ)

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਮੁਤਾਬਕ ਮੁਲਾਜ਼ਮਾਂ , ਪੈਨਸ਼ਨਰਾਂ, ਕੱਚੇ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਤੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਮੁਲਾਜ਼ਮ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਲੰਮੇ ਸਮੇਂ ਤੋ ਮੁਲਾਜਮ ,ਪੈਨਸ਼ਨਰਾਂ ਨੂੰ ਖੁਆਰ ਕਰ ਰਹੀ ਹੈ। ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਦਾ ਨਿਪਟਾਰਾ ਨਹੀ ਕਰ ਰਹੀ ਪੈਨਸ਼ਨਰਾਂ ਤੇ 6 ਪੇ ਕਮਿਸ਼ਨ ਲਾਗੂ ਹੀ ਨਹੀਂ ਕੀਤਾਂ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਜਿਵੇਂ 2,59 ਦਾ ਗੁਣਾਕ ਨੋਸਨਲ ਫਿਕਸਸੇਸਨ ਤੇ ਡੀ ਏ 42% ਤੋਂ 53% ਕਰਨਾ ਪੇ ਕਮਿਸ਼ਨ ਦਾ ਬਕਾਇਆ ਪੈਨਸ਼ਨਰਾਂ ਨੂੰ ਯਕਮੁਸ਼ਤ ਦਿੱਤਾ ਜਾਵੇ ਡੀ ਏ ਦੀਆ ਕਿਸਤਾ ਦੇ 55 ਮਹੀਨਿਆਂ ਦਾ ਬਕਾਇਆ ਦਿੱਤਾ ਜਾਵੇ ਬੱਝਵੇਂ ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਸਮੁੱਚੇ ਮੁਲਾਜ਼ਮਾਂ ਪੈਨਸ਼ਨਰਾਂ ਤੇ ਕੈਸ ਲੈਸ ਮੈਡੀਕਲ ਸਕੀਮ ਮੁੜ ਸੋਧਾਂ ਕੇ ਲਾਗੂ ਕੀਤੀ ਜਾਵੇ, ਮਾਣ ਮਾਣ ਭੱਤਾ ਵਰਕਰਾਂ ਤੇ ਮ ਮਿਨੀਮਮ ਵੇਜ ਨਾਲ ਉਜਰਤਾਂ ਲਾਗੂ ਕੀਤੀਆਂ ਜਾਣ ,ਸਮੁੱਚੇ ਵਿਭਾਗਾਂ ਦੇ ਵਿੱਚ ਇਨ ਲਿਸਟਮੈਂਟ, ਆਟਸੋਰਸਿੰਗ ਅਤੇ ਵੱਖ ਵੱਖ ਠੇਕੇਦਾਰਾਂ ਰਾਹੀਂ ਰੱਖੇ ਗਏ ਕੱਚੇ ਕਾਮਿਆਂ ਨੂੰ ਵਿਭਾਗ ‘ਚ ਲਿਆ ਕੇ ਰੈਗੂਲਰ ਕੀਤਾ ਜਾਵੇ, ਫੀਲਡ ਮੁਲਾਜ਼ਮਾ ਨਾਲ ਪੇ ਸਕੇਲਾਂ ਚ ਹੋਏ ਭਾਰੀ ਬਿਤਕਰੇ ਨੂੰ ਦੂਰ ਕੀਤਾ ਜਾਵੇ ,ਪੇਂਡੂ ਭੱਤੇ ਸਮੇਤ ਹੋਰ ਭੱਤੇ ਤੁਰੰਤ ਬਹਾਲ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਵਰਗੀਆਂ ਅਹਿਮ ਮੰਗਾਂ ਲਈ ਹਲ਼ਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਐਮ ਐਲ ਏ ਸ ਲਖਬੀਰ ਸਿੰਘ ਰਾਏ ਜੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਧਰਨੇ ਅਗਵਾਈ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ , ਰਾਜ ਸਿੰਘ , ਦੀਦਾਰ ਸਿੰਘ ਢਿੱਲੋਂ ਨੇ ਕੀਤੀ ਇਸ ਮੌਕੇ ਹਰਚੰਦ ਸਿੰਘ ਪੰਜੋਲੀ, ਕਰਨੈਲ ਸਿੰਘ ਬੱਸੀ ਪਠਾਣਾਂ, ਜਸਵਿੰਦਰ ਸਿੰਘ ਆਹਲੂਵਾਲੀਆ, ਪ੍ਰੀਤਮ ਸਿੰਘ ਨਾਗਰਾ,ਧਰਮ ਪਾਲ ਅਜਾਦ,ਚਰਨ ਸਿੰਘ ਸੋਖੇ ,ਮੁਲਾਗਰ ਸਿੰਘ ਸਿੰਘ ਖਮਾਣੋਂ, ਸੁਖਰਾਮ ਕਾਲੇਵਾਲ ਤਰਲੋਚਨ ਸਿੰਘ ਕਰਮ ਸਿੰਘ ਡੀਐਮਐਫ,ਰਣਦੀਪ ਸਿੰਘ ਸ, ਜਸਵਿੰਦਰ ਸਿੰਘ, ਮਨਜੀਤ ਸਿੰਘ ਢਿੱਲੋਂ, ਕੁਲਵੰਤ ਸਿੰਘ ਢਿੱਲੋਂ, ਮਹਿੰਦਰ ਸਿੰਘ ਜੱਲਾ, ਬਲਦੇਵ ਰਾਜ ਸਰਹਿੰਦ, ਦਰਬਾਰਾ ਸਿੰਘ,ਉਮ ਪ੍ਰਕਾਸ਼ ਬੱਸੀ ਪਠਾਣਾਂ ਨਰਿੰਦਰ ਕੁਮਾਰ,ਦੀਦਾਰ ਸਿੰਘ ਢਿੱਲੋਂ,ਚੰਦ ਸਿੰਘ ਟੋਹਾੜਾ, ਜਸਪਾਲ ਸਿੰਘ ਗਡਹੇੜਾ, ਮਲਕੀਅਤ ਸਿੰਘ, ਰਸ਼ਪਾਲ ਸਿੰਘ,ਜਗਦੇਵ ਸਿੰਘ, ਦੇਸ਼ ਰਾਜ ਮਨਜੀਤ ਸਿੰਘ, ਅੰਗਰੇਜ਼ੀ ਸਿੰਘ ਸੰਤੋਖ ਸਿੰਘ ਜਸਵਿੰਦਰ ਸਿੰਘ,ਨੰਦ ਲਾਲ,ਅਮਰੀਕ ਸਿੰਘ ਵੀ ਹਾਜ਼ਰ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।