ਨਵੀਂ ਦਿੱਲੀ, 10 ਫਰਵਰੀ,ਬੋਲੇ ਪੰਜਾਬ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਆਪਣੇ ਛੇਵੇਂ ਦੌਰੇ ਲਈ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਫਰਾਂਸ ਦੌਰਾ ਹੈ। ਮੋਦੀ ਆਖਰੀ ਵਾਰ 2023 ਵਿੱਚ ਫਰਾਂਸ ਦੇ ਬੈਸਟਿਲ ਡੇ ਸਮਾਗਮ ਵਿਚ ਸ਼ਿਰਕਤ ਕਰਨ ਗਏ ਸਨ। ਇਸ ਵਾਰ ਵੀ ਉਹ ਇੱਕ ਖਾਸ ਮਿਸ਼ਨ ‘ਤੇ ਜਾ ਰਹੇ ਹਨ।
10 ਫਰਵਰੀ ਦੀ ਰਾਤ, ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ ਵਿੱਚ ਮਸ਼ਹੂਰ ਐਲੀਸੀ ਪੈਲੇਸ ਵਿਖੇ ਵਿਸ਼ੇਸ਼ ਵੀ.ਵੀ.ਆਈ.ਪੀ ਡਿਨਰ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਹੋਰ ਵਿਸ਼ਵ ਨੇਤਾ ਮੌਜੂਦ ਰਹਿਣਗੇ।
11 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੋਨ ਸਾਂਝੇ ਤੌਰ ’ਤੇ ਏਆਈ ਐਕਸ਼ਨ ਸਮਿਟ 2025 ਦੀ ਪ੍ਰਧਾਨਗੀ ਕਰਨਗੇ।