ਪਟਿਆਲਾ 10 ਫਰਵਰੀ ,ਬੋਲੇ ਪੰਜਾਬ ਬਿਊਰੋ :
ਪ੍ਰਿੰਸੀਪਲ ਦਿਆਲ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਸਪੋਰਟਸ ਇੰਚਾਰਜ ਪਰਮਿੰਦਰਜੀਤ ਕੌਰ ਡੀਪੀਈ ਦੇ ਤਾਲਮੇਲ ਨਾਲ ਸਸਸਸ ਗੱਜੂਮਾਜਰਾ ਦੀਆਂ ਖਿਡਾਰਣਾ ਨੇ ਸ਼ਹੀਦ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਸਸਸ ਲੜਕੇ ਸਕੂਲ ਆਫ ਐਮੀਨੈਂਸ ਸਮਾਣਾ ਦਿਖੇ ਕਰਵਾਏ ਗਏ ਲੜਕੀਆਂ ਦੇ ਕਰਾਟੇ ਮੁਕਾਬਲਿਆਂ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ। 6ਵੀਂ ਤੋਂ 8ਵੀਂ ਜਮਾਤ ਦੇ ਮੁਕਾਬਲਿਆਂ ਵਿੱਚ ਸਕੂਲ ਦੀ ਖਿਡਾਰਣ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ। 9ਵੀਂ ਤੋਂ 12ਵੀਂ ਜਮਾਤ ਦੇ ਮੁਕਾਬਲਿਆਂ ਵਿੱਚ ਮੀਨਾਕਸ਼ੀ ਨੇ -50 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਮਗਾ ਜਿੱਤਿਆ ਤੇ ਮਨਪ੍ਰੀਤ ਕੌਰ ਨੇ -45 ਕਿਲੋ ਭਾਰ ਵਰਗ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਮਗਾ ਜਿੱਤਿਆ।
![](https://www.bolepunjab.com/wp-content/uploads/2025/02/WhatsApp-Image-2025-02-10-at-19.02.47_0336122c-1024x781.jpg)
ਖੁਸ਼ਪ੍ਰੀਤ ਕੌਰ ਨੇ +50 ਕਿਲੋ ਭਾਰ ਵਰਗ ਵਿੱਚ ਅਤੇ ਕਮਲਪ੍ਰੀਤ ਕੌਰ ਨੇ -40 ਕਿਲੋ ਭਾਰ ਵਿੱਚ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਂਸੇ ਦਾ ਤਮਗਾ ਜਿੱਤਿਆ। ਪ੍ਰਿੰਸੀਪਲ ਦਿਆਲ ਸਿੰਘ ਨੇ ਸਾਰੀਆਂ ਹੀ ਖਿਡਾਰਨਾਂ ਨੂੰ ਅਤੇ ਸਮੂਹ ਸਟਾਫ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਸੰਜੀਵ ਕੁਮਾਰ ਗੁਪਤਾ, ਸੁਖਰਾਜ ਕੁਮਾਰ, ਗੁਰਪਿੰਦਰ ਕੌਰ, ਪੁਨੀਤ ਸਿੰਗਲਾ, ਅਜੇ ਕੁਮਾਰ, ਕੁਲਦੀਪ ਸਿੰਘ ਬਰਾੜ, ਹਰਵਿੰਦਰ ਸਿੰਘ,ਜਸਪ੍ਰਿੰਸ ਸਿੰਘ, ਪ੍ਰਭਜੋਤ ਕੌਰ, ਜਸਵਿੰਦਰ ਕੌਰ, ਮਨਵਿੰਦਰ ਕੌਰ, ਸਨੇਹਦੀਪ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।