ਕੇਂਦਰ ਸਰਕਾਰ ਨਾਲ ਸੰਬੰਧਤ ਮੰਗਾਂ ਨੂੰ ਸੰਸਦ ਵਿਚ ਉਠਾਉਣ ਲਈ ਡਾ•ਗਾਂਧੀ ਨੂੰ ਦਿੱਤਾ ਗਿਆ ਮੰਗ ਪੱਤਰ
ਪਟਿਆਲਾ 9 ਫਰਬਰੀ,ਬੋਲੇ ਪੰਜਾਬ ਬਿਊਰੋ :
ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵੱਲੋਂ ਅੱਜ ਪੁੱਡਾ ਗਰਾਉਂਡ ਵਿਖੇ ਇਕੱਠੇ ਹੋਣ ਉਪਰੰਤ ਮੈਂਬਰ ਪਾਰਲੀਮੈਂਟ ਡਾ• ਧਰਮਵੀਰ ਗਾਂਧੀ ਨੂੰ ਕਿਸਾਨ ਮੰਗਾਂ ਬਾਰੇ ਮੰਗ ਪੱਤਰ ਦਿੱਤਾ ਗਿਆ ਅਤੇ ਸੁਝਾਇਆ ਗਿਆ ਕਿ ਚੱਲਦੇ ਬਜਟ ਸ਼ੈਸ਼ਨ ਦੌਰਾਨ ਇਨਾਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਸੰਸਦ ਵਿਚ ਉਠਾਇਆ ਜਾਵੇ । ਜਿਸ ਦਾ ਡਾ• ਗਾਂਧੀ ਵੱਲੋਂ ਪੂਰਨ ਭਰੋਸਾ ਦਿੱਤਾ ਗਿਆ । ਇਸ ਮੌਕੇ ਸਮੂਹ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਵੱਲੋਂ ਭੇਜੇ ਖੇਤੀ ਮੰਡੀਕਰਨ ਦੀ ਨੀਤੀ ਦੇ ਖਰੜੇ ਨੂੰ ਰੱਦ ਕਰਨ ਦਾ ਮਤਾ ਪੰਜਾਬ ਵਿਧਾਨ ਸਭਾ ਵਿਚ ਪਾਸ ਕਰਨ ਦੀ ਮੰਗ ਕੀਤੀ ਗਈ । ਜਦਕਿ ਕੇਂਦਰ ਸਰਕਾਰ ਵੱਲੋਂ ਇਸ ਖਰੜੇ ਨੂੰ ਲਾਗੂ ਕਰਾਉਣ ਦੇ ਰਾਜਾਂ ਤੇ ਪਾਏ ਜਾ ਰਹੇ ਦਬਾਅ ਨੂੰ ਰੋਕ ਕੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ।
![](https://www.bolepunjab.com/wp-content/uploads/2025/02/WhatsApp-Image-2025-02-09-at-20.07.05_f4a7c0cd-1024x768.jpg)
ਇਸ ਦੇ ਨਾਲ ਹੀ ਕਿਸਾਨਾਂ ਤੇ ਮਜ਼ਦੁਰਾਂ ਦੇ ਕਰਜੇ ਤੇ ਲੀਕ ਮਾਰਨ ਅਤੇ ਐਮ,ਐਸ•ਪੀ• ਦੀ ਕਾਨੂੰਨਨ ਗਾਰੰਟੀ ਦੇਣ ਲਈ ਤਿੱਖੇ ਢੰਗ ਨਾਲ ਉਭਾਰਿਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮਿੰਦਰ ਸਿੰਘ ਪਟਿਆਲਾ , ਬਲਰਾਜ ਜੋਸ਼ੀ, ਨਰਿੰਦਰ ਸਿੰਘ ਲੇਹਲਾਂ, ਜਗਪਾਲ ਸਿੰਘ ਊਧਾ, ਦਰਸ਼ਨ ਬੇਲੂਮਾਜਰਾ, ਗੁਰਮੀਤ ਸਿੰਘ ਛੱਜੂਭੱਟ, ਗੁਰਬਚਨ ਸਿੰਘ ਕਨਸੂਹਾ, ਦਵਿੰਦਰ ਸਿੰਘ ਪਟਿਆਲਾ ,ਧੰਨਾ ਸਿੰਘ ਦੋਣ ਕਲਾਂ,ਜਗਮੇਲ ਸਿੰਘ ਗਾਜੇਵਾਸ, ਕੁਲਬੀਰ ਸਿੰਘ ਟੋਡਰਪੁਰ,ਕੋਰ ਸਿੰਘ ਕੋਟ ਖੁਰਦ,ਅਵਤਾਰ ਸਿੰਘ ਬੁਰੜ, ਗੁਰਵਿੰਦਰ ਸਿੰਘ ਦੇਧਨਾ, ਰਣਧੀਰ ਸਿੰਘ ਬਹਿਰ,ਬੱਲਮ ਸਿੰਘ ਨਿਆਲ, ਸ਼ੇਰ ਸਿੰਘ ਕਾਕੜਾ ਤੇ ਰਾਜਿੰਦਰ ਸਿੰਘ ਦੋਣ ਕਲਾਂ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ । ਸਟੇਜ ਸਕੱਤਰ ਦੀ ਜਿੰਮੇਵਾਰੀ ਜਗਮੇਲ ਸਿੰਘ ਸੁੱਧੇਵਾਲ ਵੱਲੋਂ ਨਿਭਾਈ ਗਈ ।