ਫੋਰਟਿਸ ਮੋਹਾਲੀ ਵਿੱਚ ਰੋਬੋਟ ਏਡਿਡ ਸਰਜਰੀ ਰਾਹੀਂ 79 ਸਾਲਾ ਔਰਤ ਦਾ ਸਟੇਜ 3 ਟੌਨਸਿਲ ਕੈਂਸਰ ਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ

ਚੰਡੀਗੜ੍ਹ

ਰੋਬੋਟ ਏਡਿਡ ਸਰਜਰੀ ਖੂਨ ਦਾ ਘੱਟ ਨੁਕਸਾਨ, ਘੱਟ ਦਰਦ ਅਤੇ ਤੇਜ਼ੀ ਨਾਲ ਰਿਕਵਰੀ ਨੂੰ ਯਕੀਨੀ ਬਣਾਉਂਦੀ ਹੈ

ਚੰਡੀਗੜ੍ਹ, 10 ਫਰਵਰੀ, ਬੋਲੇ ਪੰਜਾਬ ਬਿਊਰੋ :

ਫੋਰਟਿਸ ਹਸਪਤਾਲ ਮੋਹਾਲੀ ਦੇ ਹੈੱਡ ਐਂਡ ਨੇਕ ਓਨਕੋ-ਸਰਜਰੀ ਵਿਭਾਗ ਨੇ ਹੈਡੱ ਅਤੇ ਨੇਕ ਕੈਂਸਰ (ਈਐਨਟੀ ਕੈਂਸਰ) ਤੋਂ ਪੀੜਤ ਕਈ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ ਇੱਕ ਆਮ ਅਤੇ ਸਿਹਤਮੰਦ ਜੀਵਨ ਜਿਉਣ ਦਾ ਮੌਕਾ ਮਿਲਿਆ ਹੈ।

ਫੋਰਟਿਸ ਹਸਪਤਾਲ ਮੋਹਾਲੀ ਦੇ ਹੈੱਡ ਐਂਡ ਨੇਕ ਓਨਕੋ-ਸਰਜਰੀ ਦੇ ਕੰਸਲਟੈਂਟ ਡਾ. ਕੁਲਦੀਪ ਠਾਕੁਰ ਨੇ ਦੁਨੀਆ ਦੇ ਸਭ ਤੋਂ ਉੱਨਤ ਚੌਥੀ ਪੀੜ੍ਹੀ ਦੇ ਰੋਬੋਟ – ਦਾ ਵਿੰਚੀ ਐਕਸਆਈ ਰਾਹੀਂ ਕੈਂਸਰ ਪ੍ਰਭਾਵਿਤ ਮਰੀਜ਼ਾਂ ਨੂੰ ਇੱਕ ਨਵਾਂ ਜੀਵਨ ਦਿੱਤਾ ਹੈ।

ਇੱਕ 79 ਸਾਲਾ ਔਰਤ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਖੱਬੇ ਟੌਨਸਿਲ ’ਤੇ ਇੱਕ ਨਾ ਠੀਕ ਹੋਣ ਵਾਲਾ ਜ਼ਖਮ ਲੈ ਕੇ ਆਈ ਜੋ ਨਾਲ ਲੱਗਦੇ ਤਾਲੂ ਤੱਕ ਫੈਲ ਗਿਆ ਸੀ। ਲੱਛਣ ਹੋਰ ਵੀ ਵਿਗੜ ਗਏ ਸਨ, ਜਿਸ ਕਾਰਨ ਖਾਣਾ ਚਬਾਉਣ ਵਿੱਚ ਮੁਸ਼ਕਿਲ ਆ ਰਹੀ ਸੀ। ਮਰੀਜ਼ ਦੀ ਕਿਸੇ ਹੋਰ ਹਸਪਤਾਲ ਵਿੱਚ ਬਾਇਓਪਸੀ ਹੋਈ, ਜਿਸ ਵਿੱਚ ਸਲਿਵਰੀ ਗਲੈਂਡ ਟਿਊਮਰ ਦਾ ਖੁਲਾਸਾ ਹੋਇਆ, ਜਿਸ ਦੇ ਲਈ ਤੁਰੰਤ ਸਰਜਰੀ ਦੀ ਲੋੜ ਸੀ। ਮਰੀਜ਼ ਨੇ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਡਾ. ਠਾਕੁਰ ਕੋਲ ਪਹੁੰਚ ਕੀਤੀ, ਜਿੱਥੇ ਮੂੰਹ ਅਤੇ ਗਲੇ ਦੀ ਐਮਆਰਆਈ ਜਾਂਚ ਵਿੱਚ ਸਟੇਜ 3 ਟੌਨਸਿਲ ਟਿਊਮਰ ਦੀ ਪੁਸ਼ਟੀ ਹੋਈ।

ਤਿੰਨ ਘੰਟੇ ਚੱਲੀ ਇਸ ਰੋਬੋਟ ਏਡਿਡ ਸਰਜਰੀ ਦੌਰਾਨ, ਡਾ. ਠਾਕੁਰ ਨੇ ਮੂੰਹ ਰਾਹੀਂ ਟਿਊਮਰ ਦਾ ਵਿਆਪਕ ਰਿਸੈਕਸ਼ਨ ਕੀਤਾ ਅਤੇ ਗਲੇ ਤੋਂ ਨੌਡਯੂਲਸ ਨੂੰ ਗਲੇ ਦੀ ਡਿਸੇਕਸ਼ਨ ਦੁਆਰਾ ਕੱਢਿਆ। ਮਰੀਜ਼ ਦੇ ਆਪ੍ਰੇਸ਼ਨ ਤੋਂ ਬਾਅਦ ਸਿਹਤਯਾਬੀ ਸੁਚਾਰੂ ਢੰਗ ਨਾਲ ਹੋਈ ਅਤੇ ਉਸਨੂੰ ਆਪ੍ਰੇਸ਼ਨ ਤੋਂ ਤਿੰਨ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਆਖਰੀ ਹਿਸਟੋਪੈਥੋਲੋਜੀ ਰਿਪੋਰਟ ਵਿੱਚ ਵੀ ਟਿਊਮਰ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਪੁਸ਼ਟੀ ਹੋਈ। ਮਰੀਜ਼ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹਨ ਅਤੇ ਅੱਜ ਇੱਕ ਆਮ ਜ਼ਿੰਦਗੀ ਜੀਅ ਰਹੀ ਹਨ।

ਇਸ ਮਾਮਲੇ ’ਤੇ ਚਰਚਾ ਕਰਦੇ ਹੋਏ, ਡਾ. ਠਾਕੁਰ ਨੇ ਕਿਹਾ ਕਿ ਇਹ ਮਾਮਲਾ ਗੁੰਝਲਦਾਰ ਸੀ, ਕਿਉਂਕਿ ਇਸ ਵਿੱਚ ਟੌਨਸਿਲ ਅਤੇ ਤਾਲੂ ਸ਼ਾਮਿਲ ਸਨ, ਜੋ ਬੋਲਣ ਅਤੇ ਨਿਗਲਣ ਦੇ ਕਾਰਜਾਂ ਲਈ ਬਹੁਤ ਜ਼ਰੂਰੀ ਹਨ। ਡਾਕਟਰੀ ਦਖਲਅੰਦਾਜ਼ੀ ਵਿੱਚ ਕਿਸੇ ਵੀ ਦੇਰੀ ਨਾਲ ਟਿਊਮਰ ਵਧ ਸਕਦਾ ਸੀ, ਜਿਸ ਨਾਲ ਬੋਲਣ ਵਿੱਚ ਸਮੱਸਿਆਵਾਂ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਆ ਸਕਦੀ ਸੀ।

ਡਾ. ਠਾਕੁਰ ਨੇ ਇਹ ਵੀ ਕਿਹਾ ਕਿ ਹੈਡੱ ਅਤੇ ਨੇਕ ਕੈਂਸਰ ਸਰਜਨ ਸਭ ਤੋਂ ਵਧੀਆ ਡਾਕਟਰੀ ਨਤੀਜੇ ਪ੍ਰਦਾਨ ਕਰ ਸਕਦਾ ਹੈ, ਜਿਵੇਂ ਕਿ ਟਿਊਮਰ ਨੂੰ ਪੂਰੀ ਤਰ੍ਹਾਂ ਹਟਾਉਣਾ, ਸਹੀ ਪੁਨਰ ਨਿਰਮਾਣ ਅਤੇ ਇਲਾਜ ਦੌਰਾਨ ਅਤੇ ਬਾਅਦ ਵਿੱਚ ਸਭ ਤੋਂ ਵਧੀਆ ਸੰਭਵ ਪੁਨਰਵਾਸ।

ਰੋਬੋਟ ਏਡਿਡ ਸਰਜਰੀ ਦੇ ਫਾਇਦਿਆਂ ਬਾਰੇ ਚਰਚਾ ਕਰਦੇ ਹੋਏ, ਡਾ. ਠਾਕੁਰ ਨੇ ਕਿਹਾ ਕਿ ਰਵਾਇਤੀ ਸਰਜਰੀ ਵਿੱਚ 7-10 ਦਿਨਾਂ ਦੇ ਆਮ ਹਸਪਤਾਲ ਵਿੱਚ ਭਰਤੀ ਹੋਣ ਦੇ ਮੁਕਾਬਲੇ, ਰੋਬੋਟ ਏਡਿਡ ਸਰਜਰੀ ਦੇ ਨਤੀਜੇ ਵਜੋਂ ਖੂਨ ਦਾ ਘੱਟ ਨੁਕਸਾਨ, ਮੂੰਹ ਰਾਹੀਂ ਖਾਣਾ ਜਲਦੀ ਸ਼ੁਰੂ ਕਰਨਾ, ਹਸਪਤਾਲ ਵਿੱਚ ਭਰਤੀ ਹੋਣ ਦੀ ਮਿਆਦ ਘੱਟ ਅਤੇ ਤੇਜ਼ੀ ਨਾਲ ਰਿਕਵਰੀ ਹੁੰਦੀ ਹੈ। ਰੋਬੋਟ ਏਡਿਡ ਸਰਜਰੀ ਇਨਵੇਸਿਵ ਸਰਜਰੀ ਦਾ ਨਵਾਂ ਰੂਪ ਹੈ ਅਤੇ ਮਰੀਜ਼ ਦੇ ਸਰੀਰ ਵਿੱਚ ਪਾਏ ਗਏ ਇੱਕ ਵਿਸ਼ੇਸ਼ ਕੈਮਰੇ ਰਾਹੀਂ ਆਪਰੇਟਿਵ ਫੀਲਡ ਦਾ 3ਡੀ ਦ੍ਰਿਸ਼ ਪ੍ਰਦਾਨ ਕਰਦੀ ਹੈ। ਸਰੀਰ ਦੇ ਉਨ੍ਹਾਂ ਹਿੱਸਿਆਂ ਤੱਕ ਜਿਨ੍ਹਾਂ ਤੱਕ ਮਨੁੱਖੀ ਹੱਥਾਂ ਨਾਲ ਪਹੁੰਚਣਾ ਮੁਸ਼ਕਿਲ ਹੁੰਦਾ ਹੈ, ਉਨ੍ਹਾਂ ਨੂੰ ਰੋਬੋਟ ਦੀ ਸਹਾਇਤਾ ਵਾਲੇ 360 ਡਿਗਰੀ ਘੁੰਮਣ ਵਾਲੇ ਹੱਥਾਂ ਨਾਲ ਛੂਹਿਆ ਜਾ ਸਕਦਾ ਹੈ।

ਡਾ. ਕੁਲਦੀਪ ਠਾਕੁਰ ਨੇ ਹੈਡੱ ਅਤੇ ਨੇਕ ਦੇ ਗੁੰਝਲਦਾਰ ਕੈਂਸਰ ਦੇ ਸਰਜੀਕਲ ਪ੍ਰਬੰਧਨ ਵਿੱਚ ਵਿਆਪਕ ਸਿਖਲਾਈ ਪ੍ਰਾਪਤ ਕੀਤੀ ਹੈ। ਹੁਣ ਤੱਕ ਉਹ 1200 ਤੋਂ ਵੱਧ ਸਫਲ ਸਰਜਰੀਆਂ ਕਰ ਚੁੱਕੇ ਹਨ। ਡਾ. ਕੁਲਦੀਪ ਠਾਕੁਰ ਟਰਾਈ ਸਿਟੀ ਵਿੱਚ ਇਕੋ-ਇੱਕ ਸੁਪਰ ਸਪੈਸ਼ਲਿਸਟ, ਹੈਡ ਅਤੇ ਨੈਕ ਕੈਂਸਰ ਸਰਜਨ ਹਨ, ਜੋ ਇਸ ਸਮੇਂ ਸਰਗਰਮ ਤੌਰ ‘ਤੇ ਮਰੀਜ਼ਾਂ ਦਾ ਸਮਪੂਰਨ ਢੰਗ ਨਾਲ ਇਲਾਜ ਕਰ ਰਹੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।