ਤਰਨਤਾਰਨ: 9 ਫਰਵਰੀ, ਬੋਲੇ ਪੰਜਾਬ ਬਿਊਰੋ :
ਤਰਨਤਾਰਨ ਦੇ ਪੱਟੀ ਹਲਕੇ ਦੇ ਪਿੰਡ ਸਭਰਾ ਵਿੱਚ ਇਕ ਘਰ ਦੀ ਛੱਤ ਡਿੱਗਣ ਕਾਰਨ ਕਈ ਲੋਕ ਛੱਤ ਹੇਠਾਂ ਆ ਕੇ ਜ਼ਖਮੀ ਹੋ ਗਏ। ਪਿੰਡ ਸਭਰਾ ਵਾਸੀ ਹਰਭਜਨ ਸਿੰਘ ਦੇ ਘਰ ਵਿਖੇ ਸਹਿਜ ਪਾਠ ਦਾ ਭੋਗ ਸੀ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਘਰ ਆਏ ਹੋਏ ਸਨ। ਭੋਗ ਸਮਾਗਮ ਘਰ ਦੀ ਛੱਤ ‘ਤੇ ਚੱਲ ਰਿਹਾ ਸੀ ਜਿਸ ਸਮੇਂ ਹਾਦਸਾ ਵਾਪਰ ਗਿਆ। ਹਰਭਜਨ ਸਿੰਘ ਦੀ ਰਿਹਾਇਸ਼ ਘਰ ਦੀ ਛੱਤ ਉਪਰ ਸੀ ਤੇ ਜੋ ਛੱਤ ਡਿੱਗੀ ਹੈ, ਉਹ ਛੱਤ ਗਾਡਰ ਬਾਲਿਆਂ ਟਾਇਲਾਂ ਵਾਲੀ ਪੁਰਾਣੀ ਸੀ, ਜਿਸ ਕਰਕੇ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿਚ ਬਹੁਤ ਸਾਰੇ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਅਤੇ ਨਿੱਜੀ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ ਹੈ।
![](https://www.bolepunjab.com/wp-content/uploads/2025/02/images-55.jpeg)