ਜਲੰਧਰ 9 ਫਰਵਰੀ ,ਬੋਲੇ ਪੰਜਾਬ ਬਿਊਰੋ :
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਾਬਾਲਗ ਨੌਜਵਾਨ ਜੋ ਕਿ 10ਵੀਂ ਜਮਾਤ ਪਾਸ ਸੀ ਉਸ ਨੂੰ 10 ਦੇਸੀ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।ਫੜੇ ਗਏ ਨਾਬਾਲਗ ਕੋਲੋਂ ਕੁੱਲ 10 ਦੇਸੀ ਪਿਸਤੌਲ ਬਰਾਮਦ ਹੋਏ ਹਨ।ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਲੋਕਾਂ ਨੂੰ ਦੇਸੀ ਪਿਸਤੌਲ ਸਪਲਾਈ ਕਰਨ ਲਈ ਇਲਾਕੇ ਵਿੱਚ ਘੁੰਮ ਰਿਹਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਘਾਹ ਮੰਡੀ ਨੇੜੇ ਕਾਬੂ ਕਰ ਲਿਆ।
ਨਾਬਾਲਗ ਪਿਛਲੇ ਕਾਫੀ ਸਮੇਂ ਤੋਂ ਇਸ ਧੰਦੇ ਨਾਲ ਜੁੜਿਆ ਹੋਇਆ ਹੈ। ਇਸ ਦੇ ਅੱਗੇ-ਪਿੱਛੇ ਕੁਨੈਕਸ਼ਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ੀ ਨਾਬਾਲਗ ਨੇ ਸੋਸ਼ਲ ਮੀਡੀਆ ਤੋਂ ਦੇਸੀ ਪਿਸਤੌਲ ਬਣਾਉਣਾ ਸਿੱਖਿਆ ਸੀ। ਪੁਲਿਸ ਦੋਸ਼ੀ ਨਾਬਾਲਗ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਵੇਗੀ ਤਾਂ ਜੋ ਇਸ ਮਾਮਲੇ ਵਿੱਚ ਹੋਰ ਜਾਂਚ ਕੀਤੀ ਜਾ ਸਕੇ ਅਤੇ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਇਹ ਹਥਿਆਰ ਕਿਸ ਨੂੰ ਸਪਲਾਈ ਕਰਨ ਵਾਲਾ ਸੀ ਅਤੇ ਇਸ ਨੈੱਟਵਰਕ ਵਿੱਚ ਕੌਣ ਲੋਕ ਸ਼ਾਮਲ ਹਨ।