ਬਠਿੰਡਾ, 8 ਫਰਵਰੀ ,ਬੋਲੇ ਪੰਜਾਬ ਬਿਊਰੋ ;
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) 1406 /22 ਬੀ ਜਿਲ੍ਹਾ ਬਠਿੰਡਾ ਵੱਲੋ ਅੱਜ ਡੀ ਸੀ ਦਫ਼ਤਰ ਨੇੜ੍ਹੇ ਜਲ ਸਪਲਾਈ ਦਫ਼ਤਰ ਕੋਲ ਬਠਿੰਡਾ ਵਿਖੇ ਜਿਲ੍ਹਾ ਪ੍ਧਾਨ ਹਰਨੇਕ ਸਿੰਘ ਗਹਿਰੀ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦੇ ਕੇ ਰੋਸ ਮਾਰਚ ਕਰਦਿਆਂ ਡੀ ਸੀ ਬਠਿੰਡਾ ਰਾਹੀ ਮੰਗ ਪੱਤਰ ਮਾਣਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੂੰ ਭੇਜਿਆ ਗਿਆ।ਆਲ ਇੰਡੀਆ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਸੱਦੇ ਤੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਭਖ਼ਦੀਆਂ ਮੰਗਾਂ ਜਿਵੇਂ ਕਿ ਐਨ ਪੀ ਐਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ,ਸਾਰੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ,ਜਨਤਕ ਅਦਾਰਿਆਂ ਦਾ ਨਿੱਜੀਕਰਨ /ਨਿਗਮੀਕਰਨ ਅਤੇ ਸਰਕਾਰੀ ਵਿਭਾਗਾਂ ਦੀ ਆਕਾਰ ਘਟਾਈ ਬੰਦ ਕੀਤੀ ਜਾਵੇ ,,ਪੈਡਿੰਗ ਡੀ ਏ ਦੀਆ ਕਿਸ਼ਤਾਂ ਅਤੇ ਜ਼ਬਤ ਕੀਤੇ ਗਏ ਡੀਏ ਦੇ ਬਕਾਏ ਜਾਰੀ ਕੀਤੇ ਜਾਣ, ਸਰਕਾਰੀ ਮੁਲਾਜ਼ਮਾਂ,ਠੇਕਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਮੁਲਾਜ਼ਮਾਂ ਦੇ ਲਈ ਸਭ ਹਸਪਤਾਲਾਂ ਵਿੱਚ ਕੈਸ਼ਲਸ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇ,ਕੌਮੀ ਸਿੱਖਿਆ ਨੀਤੀ 2020 ਵਾਪਸ ਲਈ ਕੀਤੀ ਜਾਵੇ। ਸੰਵਿਧਾਨ ਦੀਆਂ ਧਾਰਾ 310 ਅਤੇ 311( 2) ਏ ਅਤੇ ਸੀ ਨੂੰ ਰੱਦ ਕੀਤਾ ਜਾਵੇ,ਭਾਰਤੀ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਧਰਮ,ਨਿਰਪੱਖਤਾ ਦੀ ਰਾਖੀ ਕੀਤੀ ਜਾਵੇ।
![](https://www.bolepunjab.com/wp-content/uploads/2025/02/WhatsApp-Image-2025-02-08-at-15.05.00_812af2ff-1024x758.jpg)
ਕੇਂਦਰ ਤੇ ਰਾਜ ਵਿੱਤੀ ਸੰਬਧਾਂ ਨੂੰ ਮੁੜ੍ਹ ਪ੍ਰੀਭਾਸ਼ਿਤ ਕੀਤਾ ਜਾਵੇ ,ਇਨਕਮ ਟੈਕਸ ਦੀ ਛੋਟ ਹੱਦ ਵਧ ਕੇ 15 ਲੱਖ ਕਰਨ , ਪੰਜਾਬ ਸਰਕਾਰ ਦੇ ਛੇਵੇਂ ਪੇ ਕਮਿਸਨ ਨੂੰ ਸੋਧ ਕੇ ਪੂਰਨ ਤੌਰ ਤੇ ਲਾਗੂ ਕਰਨ ਅਤੇ ਬਣਦੇ ਬਕਾਏ ਜਾਰੀ ਕਰਨ, ਕੇਂਦਰੀ ਤਨਖਾਹ ਸਕੇਲ ਰੱਦ ਕਰ ਕੇ ਪੰਜਾਬ ਤਨਖਾਹ ਸਕਲ ਲਾਗੂ ਕੀਤੇ ਜਾਣ ਅਤੇ ਪਰਖ਼ ਕਾਲ ਇਕ ਸਾਲ ਕਰਕੇ ਪੂਰੇ ਭੱਤਿਆਂ ਸਮੇਤ ਪੂਰੇ ਸਕੇਲ਼ ਦਿੱਤੇ ਜਾਣ ਆਦਿ ਮੰਗਾਂ ਲਈ ਜਿਲ੍ਹਾ ਪੱਧਰੀ ਐਕਸ਼ਨਾਂ ਵਿੱਚ ਸੱਤ ਅਤੇ ਅੱਠ ਫਰਵਰੀ ਨੂੰ 24 ਘੰਟੇ ਲਈ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਵਿੱਚ ਡਿਪਟੀ ਕਮਿਸ਼ਨਰ ਦਫਤਰ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ । ਅੱਜ ਦੇ ਰੋਸ ਧਰਨੇ ਵਿੱਚ ਜੇ ਪੀ ਐਮ ਓ ਆਗੂ ਸਾਥੀ ਮਹੀਂਪਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਅਤੇ ਆਪਣੇ ਸੰਬੋਧਨ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅੱਜ ਦੇ ਰੋਸ ਧਰਨੇ ਨੂੰ ਫੈਡਰੇਸ਼ਨ ਦੇ ਸੂਬਾ ਆਗੂ ਕਿਸ਼ੋਰ ਚੰਦ ਗਾਜ,ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਮੌੜ, ਜਨਰਲ ਸਕੱਤਰ ਦਰਸ਼ਨ ਸ਼ਰਮਾ,ਸੁਖਚੈਨ ਸਿੰਘ ਬਠਿੰਡਾ,ਫੈਡਰੇਸ਼ਨ ਜਨਰਲ ਸਕੱਤਰ ਜਸਪਾਲ ਸਿੰਘ ਜੱਸੀ,ਜਸਵਿੰਦਰ ਸਿੰਘ ਬੀੜ ਤਲਾਬ, ਧਰਮ ਸਿੰਘ ਕੋਠਾ ਗੁਰੂ,ਪਰਮ ਚੰਦ ਬਠਿੰਡਾ,ਗੁਰਜੰਟ ਸਿੰਘ ਮਾਨ, ਪੂਰਨ ਸਿੰਘ,ਗੁਰਮੀਤ ਸਿੰਘ ਭੋਡੀਪੁਰਾ, ਜੀਤ ਰਾਮ ਦੋਦੜਾ, ਲਖਵੀਰ ਸਿੰਘ ਭਾਗੀਵਾਂਦਰ , ਹਰਪ੍ਰੀਤ ਸਿੰਘ, ਸੁਨੀਲ ਕੁਮਾਰ, ਅੰਮ੍ਰਿਤਪਾਲ ਸਿੰਘ , ਮਨਜੀਤ ਸਿੰਘ ਖੇਤਰੀ ਖੋਜ ਕੇਂਦਰ ਬਠਿੰਡਾ , ਹੰਸ ਰਾਜ ਬੀਜਵਾ ਅਤੇ ਗੁਰਚਰਨ ਸਿੰਘ ਜੋੜਕੀਆਂ ਨੇ ਸੰਬੋਧਨ ਕੀਤਾ