ਅਲਾਸਕਾ, 8 ਫਰਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕਾ ਦੇ ਪੱਛਮੀ ਅਲਾਸਕਾ ਵਿਚ ਇਕ ਛੋਟਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਦਾ ਮਲਬਾ ਸ਼ੁੱਕਰਵਾਰ ਨੂੰ ਬਰਫ਼ ਨਾਲ ਢਕੇ ਸਮੁੰਦਰ ਵਿਚੋਂ ਮਿਲਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਮਰੀਕਾ ਦੇ ਅਲਾਸਕਾ ਵਿਚ ਲਾਪਤਾ ਜਹਾਜ਼ ਬਾਰੇ ਇਕ ਅਪਡੇਟ ਸਾਹਮਣੇ ਆਈ ਹੈ, ਜਿੱਥੇ 10 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ।
ਦਸਿਆ ਗਿਆ ਹੈ ਕਿ ਇਸ ਹਾਦਸੇ ਵਿਚ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਪੱਛਮੀ ਅਲਾਸਕਾ ਦੇ ਬਰਫ਼ ਨਾਲ ਢਕੇ ਸਮੁੰਦਰ ਵਿਚ ਇਕ ਛੋਟਾ ਯਾਤਰੀ ਜਹਾਜ਼ ਮਿਲਿਆ ਹੈ। ਅਮਰੀਕੀ ਤੱਟ ਰੱਖਿਅਕ ਦੇ ਬੁਲਾਰੇ ਮਾਈਕ ਸੈਲਰਨੋ ਨੇ ਕਿਹਾ ਕਿ ਬਚਾਅ ਕਰਮਚਾਰੀ ਜਹਾਜ਼ ਨੂੰ ਇਸ ਦੇ ਆਖਰੀ ਸਥਾਨ ’ਤੇ ਲੱਭ ਰਹੇ ਸਨ ਜਦੋਂ ਉਨ੍ਹਾਂ ਨੇ ਜਹਾਜ਼ ਦਾ ਮਲਬਾ ਦੇਖਿਆ। ਦੋ ਤੈਰਾਕਾਂ ਨੂੰ ਜਾਂਚ ਲਈ ਸਮੁੰਦਰ ਵਿਚ ਭੇਜਿਆ ਗਿਆ।
ਅਲਾਸਕਾ ਡਿਪਾਰਟਮੈਂਟ ਆਫ਼ ਸਿਵਲ ਡਿਫੈਂਸ ਦੇ ਅਨੁਸਾਰ, ਬੇਰਿੰਗ ਏਅਰ ਜਹਾਜ਼ ਨੇ ਵੀਰਵਾਰ ਦੁਪਹਿਰ ਨੂੰ ਉਨਾਲਾਕਲੀਟ ਤੋਂ ਉਡਾਣ ਭਰੀ ਸੀ ਅਤੇ ਨੋਮ ਜਾ ਰਿਹਾ ਸੀ। ਬੇਰਿੰਗ ਏਅਰ ਦੇ ਸੰਚਾਲਨ ਨਿਰਦੇਸ਼ਕ ਡੇਵਿਡ ਓਲਸਨ ਨੇ ਕਿਹਾ ਕਿ ਸੇਸਨਾ ਕੈਰਾਵੈਨ ਨੇ ਉਨਾਲਾਕਲੀਟ ਤੋਂ ਦੁਪਹਿਰ 2:37 ਵਜੇ ਉਡਾਣ ਭਰੀ ਅਤੇ ਇਕ ਘੰਟੇ ਤੋਂ ਵੀ ਘੱਟ ਸਮੇਂ ਬਾਅਦ ਸੰਪਰਕ ਟੁੱਟ ਗਿਆ।
![](https://www.bolepunjab.com/wp-content/uploads/2025/02/signal-2025-02-08-124518_002.jpeg)