ਨਵੀਂ ਦਿੱਲੀ, 8 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਕਾਲਕਾ ਜੀ ਸੀਟ ਤੋਂ ਜਿੱਤ ਗਈ ਹੈ। ਇੱਥੇ ਭਾਜਪਾ ਦੇ ਰਮੇਸ਼ ਬਿਧੂੜੀ ਹਾਰ ਗਏ ਹਨ। ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ 3182 ਵੋਟਾਂ ਨਾਲ ਹਾਰ ਗਏ ਹਨ। ਭਾਜਪਾ ਦੇ ਪ੍ਰਵੇਸ਼ ਵਰਮਾ ਨੇ ਜਿੱਤ ਦਰਜ ਕੀਤੀ ਹੈ। ਕਾਂਗਰਸ ਦੇ ਸੰਦੀਪ ਦੀਕਸ਼ਿਤ ਤੀਜੇ ਸਥਾਨ ‘ਤੇ ਰਹੇ, ਜਿਨ੍ਹਾਂ ਨੂੰ 5000 ਵੋਟਾਂ ਵੀ ਨਹੀਂ ਮਿਲੀਆਂ।
ਮਨੀਸ਼ ਸਿਸੋਦੀਆ ਜੰਗਪੁਰਾ ਸੀਟ ਤੋਂ 675 ਵੋਟਾਂ ਨਾਲ ਹਾਰ ਗਏ ਹਨ। ਭਾਜਪਾ ਦੇ ਤਰਵਿੰਦਰ ਸਿੰਘ ਜੇਤੂ ਰਹੇ।