ਭਾਰਤ ਸਰਕਾਰ ਵੱਲੋਂ ਵਿਰੋਧ ਨਾ ਕਰਨਾ, ਵਿਰੋਧੀਆਂ ਪਾਰਟੀਆਂ ਦਾ ਰਾਜਨੀਤੀ ਕਰਨਾ ਚਿੰਤਾਜਨਕ ਪਰ…ਸੰਜੀਵਨ
ਚੰਡੀਗੜ੍ਹ 7 ਫਰਵਰੀ ,ਬੋਲੇ ਪੰਜਾਬ ਬਿਊਰੋ :
ਨਾਟਕਕਾਰ ਅਤੇ ਨਾਟ–ਨਿਰਦੇਸ਼ਕ ਸੰਜੀਵਨ ਸਿੰਘ ਨੇ ਅਮਰੀਕਾ ਸਰਕਾਰ ਵੱਲੋਂ ਗੈਰ–ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਹੱਥਕੜੀਆ ਅਤੇ ਬੇੜੀਆਂ ਲਾ ਕੇ, ਸਹੂਲਤਾ ਦੀ ਘਾਟ ਵਾਲੇ ਫੌਜੀ ਵਿਚ ਭਾਰਤ ਭੇਜਣਾ (ਡਿਪੋਰਟ ਕਰਨਾ) ਉਨ੍ਹਾਂ ਨਾਲ ਅਪਰਾਧੀਆਂ ਵਾਲਾ ਅਣ–ਮਨੱੁਖੀ ਅਤੇ ਗ਼ੈਰਸੰਜੀਦਾ ਸਲੂਕ ਕਰਨਾ, ਭਾਰਤ ਸਰਕਾਰ ਵੱਲੋਂ ਅਮਰੀਕਾ ਸਰਕਾਰ ਦੇ ਇਸ ਕਿਸਮ ਦੇ ਸਲੂਕ ਦਾ ਵਿਰੋਧ ਨਾ ਕਰਨਾ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਅਜਿਹੇ ਗੰਭੀਰ ਅਤੇ ਸੰਜੀਦਾ ਮਸਲੇ ਉਪਰ ਗੈਰ–ਗੰਭੀਰ ਅਤੇ ਗੈਰ–ਸੰਜੀਦਾ ਰਾਨਜੀਤੀ ਕਰਨ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਭਾਰਤੀ/ਪੰਜਾਬੀ 50-60 ਲੱਖ ਰੁਪਏ ਖਰਚ ਕਰਕੇ ਅਮਰੀਕਾ ਅਤੇ ਕੇਨੈਡਾ ਵਰਗੇ ਮੁੁਲਕਾਂ ਵਿਚ ਗਲਤ ਤਰੀਕਿਆ ਨਾਲ ਜਾਨ ਜੋਖ਼ਮ ਵਿਚ ਪਾਅ ਕੇ ਜਾਂਦੇ ਹਨ, ਉਨ੍ਹਾਂ ਨੂੰ ਵੀ ਸਹੀ ਅਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।ਕਿੳਂਕਿ 50-60 ਲੱਖ ਰੁਪਏ ਖਰਚ ਕੇ ਆਪਣੇ ਮੁਲਕ ਵਿਚ ਵੀ ਕੋਈ ਕੰਮ–ਧੰਦਾ ਕਰਕੇ ਆਪਣੇ ਪ੍ਰੀਵਾਰ ਦਾ ਗੁਜ਼ਾਰਾ ਕੀਤਾ ਜਾ ਸਕਦਾ ਹੈ।
ਸੰਜੀਵਨ ਨੇ ਅੱਗੇ ਕਿਹਾ ਹੈ ਕਿ ਜਦ ਤੱਕ ਅਸੀਂ ਬੇਹਤਰ ਅਤੇ ਸੁਨਹਿਰੇ ਭਵਿਖ ਦੀ ਚਾਹਤ ਨਾਲ ਅਮਰੀਕਾ ਅਤੇ ਕੇਨੈਡਾ ਵਰਗੇ ਮੁਲਕਾਂ ਵੱਸਣ ਦੀ ਚੂਹਾ–ਦੌੜ ਵਿਚ ਸ਼ਾਮਿਲ ਹੁੰਦੇ ਰਹਾਂਗੇ, ਜਦ ਤੱਕ ਅਸੀਂ ਬਾਬੇ ਨਾਨਕ ਦੇ ਹੱਥੀ ਕਿਰਤ ਕਰਨ ਦੇ ਸੰਦੇਸ਼ ਉੱਤੇ ਅਮਲ ਨਹੀਂ ਕਰਦੇ, ਉਦੋਂ ਤੱਕ ਸਾਡੇ ਨਾਲ ਇਹ ਮੁਲਕ ਅਣ–ਮਨੱੁਖੀ ਅਤੇ ਗ਼ੈਰ–ਸੰਜੀਦਾ ਸਲੂਕ ਕਰਦੇ ਰਹਿਣਗੇ।