ਆਰਬੀਆਈ ਨੇ ਪੰਜ ਸਾਲ ਬਾਅਦ ਰੈਪੋ ਰੇਟ ਘਟਾਇਆ

ਨੈਸ਼ਨਲ

ਨਵੀਂ ਦਿੱਲੀ, 7 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਆਰਬੀਆਈ ਗਵਰਨਰ ਨੇ ਐਮਪੀਸੀ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਰੈਪੋ ਰੇਟ ਵਿੱਚ 25 ਬੇਸਿਸ ਪੌਇੰਟ ਦੀ ਕਟੌਤੀ ਕੀਤੀ ਗਈ ਹੈ। ਇਸਨੂੰ 6.5% ਤੋਂ ਘਟਾ ਕੇ 6.25% ਕਰ ਦਿੱਤਾ ਗਿਆ ਹੈ। ਆਰਬੀਆਈ ਗਵਰਨਰ ਨੇ ਦੱਸਿਆ ਕਿ ਐਮਪੀਸੀ ਦੇ ਸਾਰੇ ਮੈਂਬਰਾਂ ਨੇ ਦਰ ਕਟੌਤੀ ਦੇ ਹੱਕ ਵਿੱਚ ਵੋਟ ਦਿੱਤਾ।
ਗਵਰਨਰ ਵਜੋਂ ਸੰਜੇ ਮਲਹੋਤਰਾ ਨੇ ਪਹਿਲੀ ਵਾਰ ਮੂਦਰਾ ਨੀਤੀ ਕਮੇਟੀ ਦੇ ਫੈਸਲੇ ਦਾ ਐਲਾਨ ਕੀਤਾ। ਆਪਣੀ ਸਪੀਚ ਦੌਰਾਨ ਉਨ੍ਹਾਂ ਕਿਹਾ ਕਿ ਮਹਿੰਗਾਈ ਦਰ ਟੀਚੇ ਦੇ ਨੇੜੇ ਹੈ। ਫਲੈਕਸੀਬਲ ਮਹਿੰਗਾਈ ਟਾਰਗੇਟ ਦਾ ਅਰਥਵਿਵਸਥਾ ’ਤੇ ਬਿਹਤਰ ਅਸਰ ਪਿਆ ਹੈ। ਆਰਬੀਆਈ ਗਵਰਨਰ ਸੰਜੇ ਮਲਹੋਤਰਾ ਅਨੁਸਾਰ ਮਹਿੰਗਾਈ ਦਰ ਲਕਸ਼ ਦੇ ਨੇੜੇ ਹੈ, ਜਿਸ ਦਾ ਅਰਥਵਿਵਸਥਾ ’ਤੇ ਚੰਗਾ ਅਸਰ ਹੋਇਆ ਹੈ। ਉਨ੍ਹਾਂ ਕਿਹਾ ਕਿ ਮੂਦਰਾ ਨੀਤੀ ਨੂੰ ਹੁਣ ਵੀ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ।
ਆਰਬੀਆਈ ਗਵਰਨਰ ਨੇ ਤਿੰਨ ਦਿਨਾਂ ਦੀ ਮੀਟਿੰਗ ਤੋਂ ਬਾਅਦ ਵਿਆਜ ਦਰਾਂ ’ਤੇ ਫੈਸਲੇ ਦਾ ਐਲਾਨ ਕੀਤਾ।ਇਹ ਰੈਪੋ ਰੇਟ ਪੰਜ ਸਾਲ ਬਾਅਦ ਘਟਾਈ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।